ਟਿੱਕ-ਟਾਕ ਐਂਡਰਾਇਡ
ਅਤੇ ਆਈ ਫੋਨਾਂ ਉੱਤੇ ਨਿੱਕੀਆਂ ਵੀਡੀਓਜ਼ ਬਣਾਉਣ ਅਤੇ ਸਾਂਝੀਆਂ ਕਰਨ ਵਾਲੀ ਐਪ ਹੈ। ਇਹ 2017 ਵਿਚ ਚੀਨੀ ਕੰਪਨੀ ‘ਬਾਈਟ-ਡਾਂਸ’ ਵੱਲੋਂ ਜਾਰੀ
ਕੀਤੀ ਗਈ। ਇਹ ਐਪ ਪੰਜਾਬੀ, ਬੰਗਾਲੀ, ਗੁਜਰਾਤੀ, ਹਿੰਦੀ, ਅੰਗਰੇਜ਼ੀ ਸਮੇਤ 75 ਭਾਸ਼ਾਵਾਂ ਵਿਚ ਚੱਲ
ਰਹੀ ਹੈ। ਇਹ ਐਪ ਵੀਡੀਓ ਵਿੱਚ ਨਜ਼ਰ ਆਉਣ ਵਾਲੇ
ਵਿਅਕਤੀ ਦੇ ਹੋਠਾਂ ਦੀ ਹਿਲਜੁਲ ਦੇ ਆਧਾਰ ‘ਤੇ ਆਡੀਓ ਸਟ੍ਰੀਮਿੰਗ ਕਰਦੀ ਹੈ। ਭਾਰਤ ਵਿੱਚ ਇਸ ਦੀ ਵਰਤੋਂ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ।
ਟਿੱਕ-ਟਾਕ ਵਿਚ
ਵਰਤੋਂਕਾਰ ਕੋਲ ਆਪਣੀ ਪਸੰਦ ਦਾ ਬੈਕਗਰਾਊਂਡ ਸੰਗੀਤ ਚੁਣਨ, ਵੀਡੀਓ ਫ਼ਿਲਟਰ ਲਾਉਣ, ਵੀਡੀਓ ਦੀ ਗਤੀ
ਬਦਲਣ ਆਦਿ ਦੀ ਸੁਵਿਧਾ ਹੈ। ਵਰਤੋਂਕਾਰ ਦੀ ਪਸੰਦ ਦੀਆਂ ਵੀਡੀਓਜ਼ ਨੂੰ ਪ੍ਰਮੁੱਖਤਾ ਨਾਲ ਦਿਖਾਉਣ ਲਈ
ਇਸ ਵਿਚ ਮਸ਼ੀਨੀ ਸਿਆਣਪ (Artificial Intelligence) ਵਰਤੀ ਗਈ ਹੈ।
ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਚੀਨੀ ਐਪ ਟਿੱਕ-ਟਾਕ ਨੂੰ ਗੂਗਲ ਅਤੇ ਐਪਲ ਪਲੇਅ ਸਟੋਰਾਂ ਤੋਂ ਕੁੱਝ ਦਿਨਾਂ ਲਈ ਹਟਾ ਲਿਆ ਗਿਆ ਸੀ।
ਇਸ ਐਪ ਦੇ ਸਰਵਰ 'ਤੇ ਅਭੱਦਰ ਅਤੇ ਬੱਚਿਆਂ ਨੂੰ ਉਕਸਾਉਣ ਵਾਲੀਆਂ ਵੀਡੀਓਜ਼ ਦਾ ਜ਼ਖ਼ੀਰਾ ਇਕੱਠਾ ਹੋਣ ਦਾ ਦੋਸ਼ ਸੀ ਜਿਸ ਕਾਰਨ ਪਿਛਲੇ ਦਿਨੀਂ ਇਹ ਮਾਮਲਾ ਮਦਰਾਸ ਹਾਈ ਕੋਰਟ ਵਿੱਚ ਜਾ ਪਹੁੰਚਿਆ। ਕੋਰਟ ਨੇ ਹੁਕਮ ਦਿੱਤੇ ਸਨ ਕਿ ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਪਲੇ ਸਟੋਰ ਤੋਂ ਫ਼ੌਰਨ ਹਟਾ ਲਿਆ ਜਾਵੇ।
ਪਿਛਲੇ ਦਿਨੀਂ ਕੰਪਣੀ ਨੇ ਕੋਰਟ ਵਿਚ ਆਪਣਾ ਪੱਖ ਰੱਖਣ ਸਮੇਂ ਕਿਹਾ ਕਿ
ਉਸ ਕੋਲ ਅਜਿਹੀ ਤਕਨੀਕ ਹੈ ਜਿਸ ਰਾਹੀਂ ਗਲਤ ਵੀਡੀਓਜ਼ ਨੂੰ ਸਰਵਰ ਤੋਂ ਹਟਾਇਆ ਜਾ ਸਕਦਾ ਹੈ। ਇਸ ਪਰੰਤ
ਕੰਪਣੀ ਨੂੰ ਟਿੱਕ-ਟਾਕ ਫਿਰ ਤੋਂ ਚਾਲੂ ਕਰਨ ਦੀ ਆਗਿਆ ਮਿਲ ਗਈ ਹੈ।
ਭਾਰਤੀਆਂ ਨੂੰ ਟਿੱਕ-ਟਾਕ ਦਾ ਮੋਹ | INDIANS LOVE TIKTOK
ConversionConversion EmoticonEmoticon