ਚੀਨ ਨੇ ਉਡਾਏ ਡਰੋਨ
ਡਰੋਨ ਦਾ ਨਾਂ ਤੁਸੀ ਜ਼ਰੂਰ ਸੁਣਿਆ
ਹੋਵੇਗਾ। ਇਹ ਭੱਜਣ ਜਾਂ ਉੱਡਣ ਵਾਲੇ ਕੁਝ ਖ਼ਾਸ ਰੋਬੋਟ ਜਾਂ ਯੰਤਰ ਹੁੰਦੇ ਹਨ। ਪਿਛਲੇ
ਦਿਨੀਂ ਡਰੋਨ ਬਣਾਉਣ ਵਾਲੀ ਇਕ ਚੀਨੀ ਕੰਪਨੀ ‘ਈ-ਹੈਂਗ ਈ-ਗਰੇਟ’ ਨੇ 13 ਮਿੰਟਾਂ ਵਿੱਚ
1374 ਡਰੋਨ ਉਡਾ ਕੇ ਗਿੰਨੀਜ਼ ਬੁੱਕ ਵਿੱਚ ਨਾਮ ਦਰਜ ਕਰਾ ਲਿਆ ਹੈ। ਇਨ੍ਹਾਂ ਡਰੋਨਾਂ ਵਿੱਚ
ਊਠ ਅਤੇ ਰੇਲ ਗੱਡੀ ਵਰਗੇ ਵੱਡੇ ਡਰੋਨ ਵੀ ਸ਼ਾਮਲ ਸਨ। ਦੱਸਣਯੋਗ ਹੈ ਕਿ ਇੰਨੀ ਵੱਡੀ
ਗਿਣਤੀ ’ਚ ਡਰੋਨਾਂ ਨੇ ਉਡਾਣ ਭਰਦਿਆਂ ਖ਼ਾਸ ਤਰ੍ਹਾਂ ਦੇ ਆਕਾਰ ਬਣਾ ਕੇ ਲੋਕਾਂ ਦੀ ਖ਼ੂਬ
ਵਾਹ-ਵਾਹ ਖੱਟੀ। ਇਸ ਖੇਤਰ ਵਿੱਚ ਦੱਖਣੀ ਕੋਰੀਆ ਅਤੇ ਇਟਲੀ ਪਹਿਲਾਂ ਹੀ ਰਿਕਾਰਡ ਬਣਾ
ਚੁੱਕਾ ਹੈ। 1218 ਡਰੋਨ ਉਡਾਉਣ ਵਾਲਾ ਰਿਕਾਰਡ ਇੰਟੇਲ ਕੰਪਨੀ ਦੇ ਨਾਮ ਸੀ। ਇਟਲੀ ਵਿੱਚ
ਇੱਕੋ ਸਮੇਂ 1372 ਡਰੋਨ ਗਰੁੱਪ ਡਾਂਸ ਕਰਕੇ ਵਿਸ਼ਵ ਰਿਕਾਰਡ ਬਣਾ ਚੁੱਕੇ ਹਨ, ਪਰ ਹੁਣ
ਚੀਨ 1374 ਡਰੋਨ ਉਡਾ ਕੇ ਪਿਛਲੇ ਰਿਕਾਰਡ ਤੋੜਨ ਵਿੱਚ ਕਾਮਯਾਬ ਹੋ ਗਿਆ ਹੈ।ਰੋਬੋਟਾਂ ਦਰਮਿਆਨ ਮੁਕਾਬਲਾ
ਕਾਰ ਵਿੱਚ ਬਦਲ ਜਾਂਦਾ ਹੈ ਮਨੁੱਖ ਰੂਪੀ ਰੋਬੋਟ
ConversionConversion EmoticonEmoticon