ਧੰਨਵਾਦ!
ਆਪ ਨੇ ਸੰਕਟ ਦੇ ਸਮੇਂ ਵਿਚ ਸਾਥ ਦਿੱਤਾ।
ਯੂ-ਟਿਊਬ ਟੀਮ ਨੇ ਆਪਣਾ ਹੈਕ ਹੋਇਆ ਚੈਨਲ 13 ਦਿਨਾਂ ਬਾਅਦ ਵਾਪਸ ਕਰ ਦਿੱਤਾ ਹੈ।
ਜੇ ਆਪ ਨੇ ਇਹ ਚੈਨਲ ਹਾਲਾਂ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਲਿੰਕ ‘ਤੇ ਕਲਿੱਕ ਕਰਕੇ ਜ਼ਰੂਰ ਕਰ ਲਓ- https://www.youtube.com/user/kambojcp
ਇਸ ਤਜਰਬੇ ਮਗਰੋਂ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਣਾ ਡਾਟਾ ਸੁਰੱਖਿਅਤ ਰੱਖੋ। ਜ਼ਰੂਰੀ ਡਾਟੇ ਨੂੰ ਆਪਣੀ ਉਚਾਵੀਂ ਹਾਰਡ-ਡਿਸਕ, ਐੱਸਐਸਡੀ, ਪੈੱਨ ਡਰਾਈਵ, ਗੂਗਲ ਡਰਾਈਵ, ਮਾਈਕਰੋਸਾਫ਼ਟ ਵਨ ਡਰਾਈਵ, ਈ-ਮੇਲ ਸਰਵਰ ‘ਤੇ ਪਾ ਕੇ ਰੱਖੋ। ਜੇਕਰ ਤੁਹਾਡੇ ਕੰਪਿਊਟਰ ਵਿਚ ਜ਼ਰੂਰੀ ਡਾਟਾ ਹੈ ਤਾਂ ਉਸ ‘ਤੇ ਖ਼ਰੀਦਿਆ ਹੋਇਆ ਐਂਟੀਵਾਇਰਸ ਪਾ ਕੇ ਰੱਖੋ। ਕੰਪਿਊਟਰ ਉੱਤੇ ਵੀਡੀਓ ਗੇਮਜ਼ ਅਤੇ ਅਭੱਦਰ ਦਰਜੇ ਦੀ ਸਮਗਰੀ (ਖ਼ਾਸ ਤੌਰ ‘ਤੇ ਵੀਡੀਓਜ਼) ਨਾ ਡਾਊਨਲੋਡ ਕਰੋ ਕਿਉਂਕਿ ਇਸ ਵਿਚ ਵਾਈਰਸ, ਡਾਟੇ ਨੂੰ ਤਾਲਾ ਲਗਾ ਕੇ ਫਿਰੌਤੀ ਦੀ ਮੰਗ ਕਰਨ ਵਾਲੇ ਸਾਫ਼ਟਵੇਅਰ ਜਾਂ ਹੋਰ ਖ਼ਤਰਨਾਕ ਪ੍ਰੋਗਰਾਮ ਹੋ ਸਕਦੇ ਹਨ।
ਡਾ. ਸੀ ਪੀ ਕੰਬੋਜ
ConversionConversion EmoticonEmoticon