‘ਲਿਪੀਕਾਰ’ ਐਪ ਰਾਹੀਂ ਬੋਲ ਕੇ ਕਰੋ ਟਾਈਪ | Punjabi Lipikaar App | Punjabi Jagran| ਡਿਜੀਟਲ ਦੁਨੀਆ by Dr. C P Kamboj

2021 06 26
 


     What is Lipikaar Keyboard

        ਸਮਾਰਟ ਫ਼ੋਨ ਉੱਤੇ ਪੰਜਾਬੀ ਵਿੱਚ ਟਾਈਪ ਕਰਨਾ ਬੜਾ ਸੌਖਾ ਹੈ ਹੁਣ ਅਸੀਂ ਲਿਪੀਕਾਰ ਪੰਜਾਬੀ ਕੀ-ਬੋਰਡ ਐਪ ਵਰਤ ਤੇ ਇੱਕ ਅਨੋਖੇ ਤਰੀਕੇ ਰਾਹੀਂ ਟਾਈਪ ਕਰ ਸਕਦੇ ਹਾਂ ਇਹ ਅਨੋਖਾ ਤਰੀਕਾ ਹੈ- ਬੋਲ ਕੇ ਟਾਈਪ ਕਰਨਾ ਬੱਸ! ਐਪ ਚਾਲੂ ਕਰੋ ਤੁਸੀਂ ਬੋਲਦੇ ਜਾਓ, ... ਤੇ ਸਕਰੀਨ ਉੱਤੇ ਟਾਈਪ ਹੁੰਦਾ ਜਾਵੇਗਾ


 

ਆਓ, ਹੁਣ ਜਾਣਦੇ ਹਾਂ ਕਿ ਇਸ ਨੂੰ ਆਪਣੇ ਫ਼ੋਨ ਵਿੱਚ ਕਿਵੇਂ ਪਾਈਏ? ਇਸ ਨੂੰ ਗੂਗਲ ਪਲੇਅ ਸਟੋਰ ਤੋਂ ਮੁਫ਼ਤ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ 

ਇਸ ਨੂੰ ਵਰਤਣਾ ਬੜਾ ਹੀ ਸੌਖਾ ਹੈ ਇੱਕ ਵਾਰ ਸੈਟਿੰਗ ਕਰਨ ਉਪਰੰਤ ਇਹ ਤੁਹਾਡੇ ਮੋਬਾਈਲ ਦੀ ਡਿਫਾਲਟ ਕੀ-ਬੋਰਡ ਐਪ ਬਣ ਜਾਂਦੀ ਹੈ ਹੁਣ ਤੁਸੀਂ ਵਟਸਐਪ, ਮੈਸੇਜ ਐਪ, ਫੇਸਬੁਕ ਆਦਿ ਕਿਧਰੇ ਵੀ ਟਾਈਪ ਕਰਨ ਲਈ ਟੱਚ ਕਰੋਗੇ ਤਾਂ ਇਸ ਦਾ ਕੰਟਰੋਲ ਨਜ਼ਰ ਆਉਣ ਲੱਗੇਗਾ 

How to Use 

ਇੱਥੋਂ ਪੰਜਾਬੀ ਭਾਸ਼ਾ ਦੀ ਚੋਣ ਕਰ ਕੇ ਮਾਈਕਰੋਫ਼ੋਨ ਵਾਲੇ ਬਟਨ ਨੂੰ ਨੱਪ ਦਿਓ ਬੋਲਦੇ ਜਾਓ ਟਾਈਪ ਆਪੇ ਹੁੰਦਾ ਜਾਵੇਗਾ ਧਿਆਨ ਰੱਖੋ ਟਾਈਪ ਕਰਨ ਸਮੇਂ ਸਪਸ਼ਟ ਬੋਲੋ ਜੇ ਹੋ ਸਕੇ ਤਾਂ ਸਮਾਰਟ ਫ਼ੋਨ ਨਾਲ ਵੱਖਰਾ ਮਾਈਕ੍ਰੋਫ਼ੋਨ ਜਾਂ ਕਾਲਰ ਮਾਈਕ ਜੋੜ ਕੇ ਬੋਲੋ  




 

How to get Add-free Version (disable Ads)

        ਲਿਪੀਕਾਰ ਐਪ ਨੂੰ ਇਸ਼ਤਿਹਾਰ ਮੁਕਤ ਕਰਾਉਣ ਲਈ ਇਸ ਦੀ ਸਲਾਨਾ ਫ਼ੀਸ ਭਰ ਦਿਓ 

ਇਸ ਦੀ ਖ਼ਾਮੀ ਇਹ ਹੈ ਕਿ ਇਸ ਉੱਤੇ ਅਸੀਂ ਲਗਾਤਾਰ 15 ਕੁ ਸਕਿੰਟ ਹੀ ਰਿਕਾਰਡ ਕਰ ਸਕਦੇ ਹਾਂ ਤੇ 

ਇਸ ਉਪਰੰਤ ਦੁਬਾਰਾ ਮਾਈਕਰੋਫ਼ੋਨ ਵਾਲੇ ਬਟਨ ਨੂੰ ਦੱਬਣਾ ਪੈਂਦਾ ਹੈ ਟਾਈਪ ਕੀਤੇ ਮਜ਼ਮੂਨ ਵਿਚ 

ਗ਼ਲਤੀਆਂ ਠੀਕ ਕਰਨ ਅਤੇ ਵਿਸ਼ਰਾਮ ਚਿੰਨ੍ਹ ਲਾਉਣ ਲਈ ਕਿਸੇ ਦੂਜੀ ਐਪ ਦਾ ਸਹਾਰਾ ਲੈਣਾ ਪੈਂਦਾ ਹੈ

Previous
Next Post »