ਸਾਨੂੰ ਸਮੇਂ-ਸਮੇਂ 'ਤੇ ਕੰਪਿਊਟਰ ਦੀਆਂ ਫਾਈਲਾਂ ਨੂੰ ਮੋਬਾਈਲ ਵਿੱਚ ਭੇਜਣ ਦੀ ਲੋੜ ਪੈਂਦੀ ਰਹਿੰਦੀ ਹੈ। ਇਸ ਦੇ ਕਈ ਤਰੀਕੇ ਹਨ।
ਆਓ ਸਿੱਖੀਏ ਇਸ ਦੇ ਢੰਗ-ਤਰੀਕੇ:
ਯੂਐੱਸਬੀ ਕੇਬਲ ਸਾਰੇ ਫੋਨਾਂ ਦੇ ਨਾਲ ਹੀ ਆਉਂਦੀ ਹੈ। ਇਸ ਟੇਬਲ ਨੂੰ ਕੰਪਿਊਟਰ ਦੇ ਯੂਐੱਸਬੀ ਪੋਰਟ ਨਾਲ ਜੋੜ ਕੇ ਅਸੀਂ ਫਾਈਲਾਂ ਟਰਾਂਸਫ਼ਰ ਕਰ ਸਕਦੇ ਹਾਂ।
ਮੋਬਾਈਲ ਫ਼ੋਨ ਅਤੇ ਕੰਪਿਊਟਰ ਵਿੱਚ ਬਲ਼ੂ-ਟੁੱਥ ਚਾਲੂ ਕਰਕੇ ਵੀ ਫਾਈਲਾਂ ਸ਼ੇਅਰ ਕੀਤੀਆਂ ਜਾ ਸਕਦੀਆਂ ਹਨ।
ਮੋਬਾਈਲ ਦੇ ਮੈਮਰੀ ਕਾਰਡ ਨੂੰ ਕੰਪਿਊਟਰ ਦੇ ਕਾਰਡ ਰੀਡਰ ਵਿੱਚ ਪਾ ਕੇ ਵੀ ਫਾਈਲਾਂ ਭੇਜੀਆਂ
ਜਾ ਸਕਦੀਆਂ ਹਨ।
ਫਾਈਲਾਂ ਦਾ ਆਨ-ਲਾਈਨ ਬੈਕਅਪ ਲੈ ਕੇ ਵੀ ਉਨ੍ਹਾਂ ਨੂੰ ਕੰਪਿਊਟਰ ਵਿੱਚ ਵਰਤਿਆ ਜਾ ਸਕਦਾ ਹੈ।
ਮਿਸਾਲ ਵਜੋਂ ਤੁਸੀਂ ਸ਼ੇਅਰ ਕੀਤੀ ਜਾਣ ਵਾਲੀ ਫਾਈਲ ਆਪਣੇ-ਆਪ ਨੂੰ ਮੇਲ ਕਰ ਦਿਓ ਜਾਂ
ਗੂਗਲ ਡਰਾਈਵ ਉੱਤੇ ਅੱਪਲੋਡ ਕਰ ਦਿਓ ਤੇ ਫਿਰ ਮੋਬਾਈਲ ਖੋਲ੍ਹ ਕੇ ਉਸ ਨੂੰ ਈ-ਮੇਲ ਜਾਂ
ਗੂਗਲ ਡਰਾਈਵ ਤੋਂ ਡਾਊਨਲੋਡ ਕਰ ਲਓ।
‘ਸ਼ੇਅਰ ਇੱਟ’ ਅਤੇ ‘ਈਜੀ ਸ਼ੇਅਰ’ ਆਦਿ ਐਪਸ ਰਾਹੀਂ ਵੀ ਡਾਟਾ ਸਾਂਝਾ ਕੀਤਾ ਜਾ ਸਕਦਾ ਹੈ।
ਬਾਜ਼ਾਰ ਵਿੱਚੋਂ ਇੱਕ ਵਿਸ਼ੇਸ਼ ਕਿਸਮ ਦੀ ਦੋ ਮੂੰਹਾਂ ਵਾਲੀ ਪੈੱਨ ਡਰਾਈਵ ਵੀ ਮਿਲਦੀ ਹੈ ਜਿਸ ਨੂੰ
ਡਿਊਲ (dual) ਪੈੱਨ ਡਰਾਈਵ ਕਹਿੰਦੇ ਹਨ। ਪਹਿਲਾਂ ਇਸ ਵਿੱਚ ਕੰਪਿਊਟਰ ਦੀਆਂ ਫਾਈਲਾਂ ਪਾ ਲਓ ਤੇ