ਜੇ ਕੋਈ ਪਾਠਕ ਪੰਜਾਬੀ ਕੰਪਿਊਟਰਕਾਰੀ ਬਾਰੇ ਜਾਣਨ ਲਈ ਤੁਹਾਡੀਆਂ ਲਿਖਤਾਂ ਜਾਂ ਵੀਡੀਉਜ਼ ਨਾਲ ਜੁੜਨਾ ਚਾਹੁੰਦਾ ਹੋਵੇ ਤਾਂ ਨਵੇਂ ਮੀਡੀਆ ਤੇ ਉਹ ਤੁਹਾਨੂੰ ਕਿਵੇਂ ਫਾਲੋ ਕਰੇ? ‘ਹੈਲੋ ਕੰਪਿਊਟਰ’ ਅਤੇ ‘ਟੈੱਕ.ਕਾਮ’ ਆਕਾਸ਼ਵਾਣੀ ਪਟਿਆਲਾ ਦਾ ਮੇਰਾ ਹਰਮਨ ਪਿਆਰਾ ਲੜੀਵਾਰ ਪ੍ਰੋਗਰਾਮ ਰਿਹਾ ਹੈ। ਦੂਰਦਰਸ਼ਨ ਪਟਿਆਲਾ ਦੇ ‘ਗੱਲਾਂ ਤੇ ਗੀਤ’ ਅਤੇ ‘ਅੱਜ ਦਾ ਮਸਲਾ’ ਵਿਚ ਬਤੌਰ ਮਾਹਿਰ ਮਹਿਮਾਨ ਮੈਂ ਜਾਂਦਾ ਰਹਿੰਦਾ ਹਾਂ। ਯੂ-ਟਿਊਬ ‘ਤੇ ਮੇਰਾ ਸੀ-ਟੈੱਕ ਪੰਜਾਬੀ (cTechPunjabi) ਨਾਂ ਦਾ ਚੈਨਲ ਹੈ ਜਿਸ ‘ਤੇ ਕੰਪਿਊਟਰੀ ਨੁਕਤੇ ਅਤੇ ਪੰਜਾਬੀ ਕੰਪਿਊਟਰਕਾਰੀ ਬਾਰੇ ਮੈਂ ਲਗਾਤਾਰ ਵੀਡੀਓਜ਼ ਪਾਉਂਦਾ ਰਹਿੰਦਾ ਹਾਂ। ਇਸੇ ਨਾਂ ਤੇ ਮੇਰਾ ਫੇਸਬੁਕ ਪੇਜ ਅਤੇ ਟਵਿਟਰ ਹੈਂਡਲ ਹੈ ਪਾਠਕ ਉਸ ਨੂੰ ਫਾਲੋ ਕਰ ਸਕਦੇ ਹਨ। ਪੰਜਾਬੀ ਕੰਪਿਊਟਰਕਾਰੀ ਬਾਰੇ ਤਾਜ਼ਾ-ਤਾਰੀਨ ਜਾਣਕਾਰੀ ਪੜ੍ਹਨ ਲਈ ਪਾਠਕ ਮੇਰੇ ਬਲੌਗ ਸੀਪੀਕੰਬੋਜ.ਕਾਮ ਨੂੰ ਲੌਗ-ਇਨ ਕਰ ਸਕਦੇ ਹਨ।
ਮੁਲਾਕਾਤੀ: ਅੰਗਰੇਜ ਸਿੰਘ ਵਿੱਕੀ
ConversionConversion EmoticonEmoticon