ਪੰਜਾਬੀ ਕੰਪਿਊਟਰਕਾਰੀ ਦਾ ਅਦਭੁਤ ਨਮੂਨਾ: ਅੱਖਰ ਲਾਈਟ | How to use Akhar-2021 for Punjabi Proofreading

Akhar 2021 an invaluable tool for Punjabi learners, typists, students, teachers, journalists, and writers

 

ਅੱਖਰ-2021 ਜਾਂ ਅੱਖਰ-ਲਾਈਟ ਇਸ ਪੰਜਾਬੀ ਵਰਡ ਪ੍ਰੋਸੈੱਸਰ ਹੈ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ (ਡਾ.) ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਤਿਆਰ ਕੀਤਾ ਗਿਆ ਹੈ। ਇਹ ਵੀਡੀਓ ਅੱਖਰ ਨੂੰ ਇੰਸਟਾਲ ਕਰਨ ਤੋਂ ਲੈ ਕੇ ਉਸ ਦੀਆਂ ਬੇਸ਼ੁਮਾਰ ਵਿਸ਼ੇਸ਼ਤਾਵਾਂ 'ਤੇ ਅਧਾਰਿਤ ਹੈ।

 

 

 

ਪੂਰੀ ਦੁਨੀਆ ਵਿਚ ਹਰਮਨ ਪਿਆਰੇ ਅੱਖਰ ਸਾਫ਼ਟਵੇਅਰ ਦਾ ਨਵਾਂ ਸੰਸਕਰਨ ਅੱਖਰ-2021 ਜਾਰੀ ਹੋ ਗਿਆ ਹੈ ਇਸ ਵਿਚ ਪਿਛਲੇ ਸੰਸਕਰਨ (ਅੱਖਰ-2016) ਨਾਲੋਂ ਕੁਝ ਵਖਰੇਵਾਂ ਹੈ ਪੰਜਾਬੀ ਭਾਸ਼ਾ ਵਿਚ ਲਿਖੇ ਮਜ਼ਮੂਨ ਦੀ ਪਰੂਫ਼ ਰੀਡਿੰਗ ਲਈ ਕੁਝ ਨਵੀਂਆਂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ ਤੇ ਸਾਫ਼ਟਵੇਅਰ ਨੂੰ ਹਲਕਾ-ਫੁਲਕਾ ਬਣਾਉਣ ਲਈ ਕੁਝ ਵਾਧੂ ਸਹੂਲਤਾਂ ਹਟਾ ਦਿੱਤੀਆਂ ਗਈਆਂ ਹਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਵਾਲੀ ਟੀਮ ਵੱਲੋਂ ਤਿਆਰ ਕੀਤਾ ਅੱਖਰ-2021 ਪੰਜਾਬੀ ਕੰਪਿਊਟਰਕਾਰੀ ਦਾ ਅਦਭੁਤ ਨਮੂਨਾ ਹੈ

               ਇਹ www.akhariwp.com ਤੋਂ ਫਰਾਟੇ ਨਾਲ ਡਾਊਨਲੋਡ ਹੁੰਦਾ ਹੈ। ਪਿਛਲੇ ਅੱਖਰ-2016 ਦੇ ਬਜਾਏ ਇਸ ਦਾ ਅਕਾਰ ਮਸਾਂ ਚੌਥਾ ਹਿੱਸਾ (247 ਐੱਮਬੀ) ਹੈ। ਇਹ ਵੈੱਬਸਾਈਟ ਦੇ ਉਪਰ ਸੱਜੇ ਹੱਥ ਦਿੱਤੇ ਕਿਸੇ ਵੀ ਲਿੰਕ ਤੋਂ ਡਾਊਨਲੋਡ ਕਰ ਲਓ ਇੰਸਟਾਲ ਹੋਣ ਉਪਰੰਤ ਇਹ ਤੁਹਾਡੇ ਮੂਹਰੇ ਰਜਿਸਟ੍ਰੇਸ਼ਨ ਫਾਰਮ ਖੁੱਲ੍ਹੇਗਾ। ਫਾਰਮ ਭਰੋ। ਐਕਟੀਵੇਸ਼ਨ ਕੀ ਨੂੰ ਆਪਣੇ ਮੇਲ ਬਾਕਸ ਤੇ ਵੇਖ ਕੇ ਭਰ ਦਿਓ।

Previous
Next Post »