ਕੀ ਮਸ਼ੀਨੀ ਸਿਆਣਪ ਹੀ ਹੈ ਸਾਰੇ ਮਸਲਿਆਂ ਦਾ ਹੱਲ?
ਇਨਸਾਨ ਨੂੰ ਚੁਨੌਤੀ ਦੇਣ ਵਾਲਾ ਨਵਾਂ ਸਾਫ਼ਟਵੇਅਰ: ਚੈਟ-ਜੀਪੀਟੀ
ਡਾ. ਸੀ ਪੀ ਕੰਬੋਜ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ, ਪਟਿਆਲਾ
(ਰੋਜ਼ਾਨਾ ਅਜੀਤ ਵਿਚ 2 ਕਿਸ਼ਤਾਂ ਵਿਚ ਛਪਣ ਵਾਲਾ ਵਿਸ਼ੇਸ਼ ਲੇਖ)
ਚੈਟ-ਜੀਪੀਟੀ ਇਕ ਮਸ਼ੀਨੀ ਸਿਆਣਪ (AI) ‘ਤੇ ਅਧਾਰਿਤ ਸਾਫ਼ਟਵੇਅਰ ਹੈ ਜੋ ਪੁੱਛੇ ਗਏ ਸਵਾਲ ਦਾ ਜਵਾਬ ਨਾਲੋ-ਨਾਲ ਦੇਣ ਦੇ ਸਮਰੱਥ ਹੈ। ਇਹ ਓਪਨ ਏਆਈ (Open AI) ਕੰਪਨੀ ਵੱਲੋਂ ਬਣਾਇਆ ਗਿਆ ਹੈ। ਸਾਫ਼ਟਵੇਅਰ ਨੂੰ ਵੱਡੀ ਤਾਦਾਦ ਵਿਚ ਡਾਟੇ ਜਾਂ ਪਾਠ ਸਮਗਰੀ ਰਾਹੀਂ ਸਿੱਖਿਅਤ ਕੀਤਾ ਗਿਆ ਹੈ ਜਿਸ ਦੇ ਆਧਾਰ ‘ਤੇ ਉਹ ਖੋਜ ਕਰਦਾ ਹੈ ਤੇ ਆਪਣੇ ਕੋਲੋਂ ਜਵਾਬ ਟਾਈਪ ਕਰਕੇ ਦਿੰਦਾ ਹੈ।
ਕੀ ਚੈਟ-ਜੀਪੀਟੀ ਇਨਸਾਨਾਂ ਲਈ ਸਹਾਈ ਸਿੱਧ ਹੋਵੇਗਾ ਜਾਂ ਫਿਰ ਨਿੱਜੀ ਲੁਕਾਅ ਦੇ ਪਰਦੇ ਨੂੰ ਛਲਨੀ ਕਰੇਗਾ? ਕੀ ਇਹ ਨੌਕਰੀਆਂ ਖ਼ਤਮ ਕਰਕੇ ਮਨੁੱਖ ਤੇ ਭਾਰੀ ਪਵੇਗਾ? ਆਓ, ਇਨ੍ਹਾਂ ਸਵਾਲਾਂ ਦਾ ਜਵਾਬ ਇਸ ਲੇਖ ਰਾਹੀਂ ਜਾਣੀਏ:
ਕੀ ਚੈਟ-ਜੀਪੀਟੀ ਇਨਸਾਨਾਂ ਲਈ ਸਹਾਈ ਸਿੱਧ ਹੋਵੇਗਾ ਜਾਂ ਫਿਰ ਨਿੱਜੀ ਲੁਕਾਅ ਦੇ ਪਰਦੇ ਨੂੰ ਛਲਨੀ ਕਰੇਗਾ? ਕੀ ਇਹ ਨੌਕਰੀਆਂ ਖ਼ਤਮ ਕਰਕੇ ਮਨੁੱਖ ਤੇ ਭਾਰੀ ਪਵੇਗਾ? ਆਓ, ਇਨ੍ਹਾਂ ਸਵਾਲਾਂ ਦਾ ਜਵਾਬ ਇਸ ਲੇਖ ਰਾਹੀਂ ਜਾਣੀਏ:
ਚੈਟ-ਜੀਪੀਟੀ ਕੀ ਹੈ?
ਚੈਟ-ਜੀਪੀਟੀ ਕੰਪਿਊਟਰ ਵਿਗਿਆਨ ਦੇ ਆਧੁਨਿਕ ਖੇਤਰਾਂ ਮਸ਼ੀਨੀ ਸਿਆਣਪ (AI) ਅਤੇ ਕੁਦਰਤੀ ਭਾਸ਼ਾ ਪ੍ਰਕਿਰਿਆ (NLP) ਵਿਚ ਕੀਤੇ ਗਏ ਖੋਜ ਕਾਰਜਾਂ ਦਾ ਨਤੀਜਾ ਹੈ। ਅਸਲ ਵਿਚ ਇਹ ਮਸ਼ੀਨੀ ਸਿਆਣਪ ਜਾਂ ਮਸਨੂਈ ਬੁੱਧੀ ਵਾਲਾ ਸਾਫ਼ਟਵੇਅਰ ਹੈ ਜਿਸ ਨੂੰ ਪਹਿਲਾਂ ਹੀ ਵੱਡੀ ਮਾਤਰਾ ਵਿਚ ਡਾਟੇ ਨਾਲ ਲੈਸ ਕੀਤਾ ਗਿਆ ਹੈ ਤੇ ਉਸ ਡਾਟੇ ਨੂੰ ਵੱਖ-ਵੱਖ ਕੰਪਿਊਟਰੀ ਪ੍ਰੋਗਰਾਮਾਂ ਰਾਹੀਂ ਭਾਸ਼ਾਈ ਨਜ਼ਰੀਏ ਤੋਂ ਸਿੱਖਿਅਤ ਕੀਤਾ ਗਿਆ ਹੈ। ਇਹ ਪੁੱਛੇ ਗਏ ਸਵਾਲ ਦਾ ਜਵਾਬ ਪਹਿਲਾਂ ਤੋਂ ਉਪਲਬਧ ਡਾਟੇ ਵਿਚੋਂ ਖੰਘਾਲ ਕੇ ਦੇਣ ਦੇ ਸਮਰੱਥ ਹੈ। ਅਸਲ ਵਿਚ ਇਹ ਇਕ
ਵਿਸ਼ਾਲ ਭਾਸ਼ਾਈ ਮਾਡਲ (GPT-3) 'ਤੇ ਅਧਾਰਿਤ ਹੈ। ਇਹ ਓਪਨ ਏਆਈ ਕੰਪਨੀ ਵੱਲੋਂ ਬਣਾਇਆ ਗਿਆ ਹੈ ਜਿਸ ਵਿਚ (ਬਿੱਲ ਗੇਟਸ ਦੀ ਕੰਪਨੀ) ਮਾਈਕਰੋਸਾਫ਼ਟ ਨੇ ਖੁੱਲ੍ਹੀ ਪੂੰਜੀ ਨਿਵੇਸ਼ ਕੀਤੀ ਹੈ। ਇਹ ਸਵਾਲਾਂ ਦਾ ਜਵਾਬ ਆਪਣੇ-ਆਪ ਇਨਸਾਨੀ ਲਹਿਜ਼ੇ ਵਿਚ ਜਵਾਬ ਦੇਣ ਵਾਲਾ ਇਕ ਤਾਕਤਵਰ ਚੈਟ-ਬੋਟ ਹੈ।
ਚੈਟ-ਜੀਪੀਟੀ ਦਾ ਪੂਰਾ ਨਾਮ ਕੀ ਹੈ?
ਚੈਟ-ਜੀਪੀਟੀ ਦਾ ਅੰਗਰੇਜ਼ੀ ਵਿਚ ਪੂਰਾ ਨਾਮ “ਚੈਟ ਜਨਰੇਟਿਵ ਪ੍ਰੀ-ਟਰੇਂਡ ਟਰਾਂਸਫ਼ਾਰਮਰ” ਹੈ। ਪੂਰੇ ਨਾਮ ਤੋਂ ਇਸ ਦੇ ਕੰਮ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਇਹ ਚੈਟ ਕਰਨ ਜਾਂ ਗੱਲਬਾਤ ਕਰਨ ਦੇ ਸਮਰੱਥ ਹੈ, ਪਹਿਲਾਂ ਤੋਂ ਸਿੱਖਿਅਤ (Pre-trained) ਹੈ ਜੋ ਦਿੱਤੇ ਗਏ ਸਵਾਲਾਂ ਦੀ ਭਾਸ਼ਾਈ ਪ੍ਰੋਸੈਸਿੰਗ ਕਰਨ ਉਪਰੰਤ ਪਹਿਲਾਂ ਤੋਂ ਉਪਲਬਧ ਸਮਗਰੀ ਦਾ ਜਵਾਬ ਵਿਚ ਤਬਾਦਲਾ (Transfer) ਕਰਦਾ ਹੈ।
ਇਹ ਓਪਨ ਏਆਈ ਦੇ ਜੀਪੀਟੀ 3.5 ਸੰਸਕਰਨ ’ਤੇ ਅਧਾਰਿਤ ਹੈ। ਇਹ ਇਨਸਾਨੀ ਭਾਸ਼ਾ ਵਿਚ ਪੁੱਛੇ ਗਏ ਸਵਾਲਾਂ ਨੂੰ ਸਮਝਣ ਤੇ ਉਨ੍ਹਾਂ ਦਾ ਜਵਾਬ ਦੇਣ ਲਈ ਬਣਾਇਆ ਗਿਆ ਹੈ।

ਚੈਟ-ਜੀਪੀਟੀ ਦੀ ਸ਼ੁਰੂਆਤ ਕਿਵੇਂ ਹੋਈ?
ਚੈਟ-ਜੀਪੀਟੀ ਦੀ ਸ਼ੁਰੂਆਤ ਸੈਮ ਅਲਟਮੈਨ ਅਤੇ ਐਲਨ ਮਸਕ ਨੇ 2015 ਵਿਚ ਕੀਤੀ। ਉਸ ਸਮੇਂ ਇਹ ਇਕ ਨਾਂ-ਮੁਨਾਫ਼ਾ ਕਮਾਉਣ ਵਾਲੀ ਕੰਪਨੀ ਦਾ ਹਿੱਸਾ ਸੀ ਪਰ ਸਾਲ 2017-18 ਵਿਚ ਐਲਨ ਮਸਕ ਨੇ ਇਸ ਪ੍ਰੋਜੈਕਟ ਨੂੰ ਅਧਵਾਟੋਂ ਛੱਡ ਦਿੱਤਾ। ਇਸ ਮਗਰੋਂ ਮਾਈਕਰੋਸਾਫ਼ਟ ਕੰਪਨੀ ਦੇ ਮਾਲਕ ਬਿਲ ਗੇਟਸ ਵੱਲੋਂ ਇਸ ’ਤੇ ਵੱਡਾ ਨਿਵੇਸ਼ ਕੀਤਾ ਗਿਆ। 30 ਨਵੰਬਰ 2022 ਨੂੰ ਇਸ ਸਾਫ਼ਟਵੇਅਰ ਦਾ ਅਜ਼ਮਾਇਸ਼ੀ ਸੰਸਕਰਨ ਜਾਰੀ ਕੀਤਾ ਗਿਆ। ਸਾਫ਼ਟਵੇਅਰ ਨੂੰ ਸਾਲ 2021 ਦੇ ਅੰਤ ਤੱਕ ਉਪਲਬਧ ਡਾਟੇ ਦੇ ਆਧਾਰ ’ਤੇ ਸਿੱਖਿਅਤ ਕੀਤਾ ਗਿਆ ਹੈ। ਇਸ ਨੂੰ ਇੰਟਰਨੈੱਟ ਉੱਤੇ ਉਪਲਬਧ ਪਾਠ ਸਮਗਰੀ ਜਿਵੇਂ ਕਿ ਕਿਤਾਬਾਂ, ਵੈੱਬ ਪੰਨੇ, ਵਿੱਕੀਪੀਡੀਆ ਦੇ ਲੇਖ ਅਤੇ ਹੋਰ ਲਿਖਤ ਸਮਗਰੀ ਰਾਹੀਂ ਸਿਖਲਾਈ ਦਿੱਤੀ ਗਈ ਹੈ। ਇਸ ਨੂੰ ਤੀਹ ਕਰੋੜ ਸ਼ਬਦਾਂ ਦੇ ਡਾਟੇ ਅਤੇ ਸਾਢੇ ਸਤਾਰਾਂ ਕਰੋੜ ਫ਼ਾਰਮੂਲਿਆਂ ਜਾਂ ਪੈਰਾਮੀਟਰਾਂ (Parameters) ਰਾਹੀਂ ਲੈਸ ਕੀਤਾ ਗਿਆ ਹੈ। ਆਪਣੇ ਸ਼ੁਰੂਆਤੀ ਸਮੇਂ ਹੀ ਇਸ ਨੇ ਕੰਪਿਊਟਰ ਵਰਤੋਂਕਾਰਾਂ ’ਤੇ ਐਸਾ ਜਾਦੂ ਕੀਤਾ ਕਿ ਵੇਖਦੇ ਹੀ ਵੇਖਦੇ ਸਿਰਫ਼ ਇਕ ਮਹੀਨੇ ਵਿਚ ਹੀ ਇਸ ਦੇ 10 ਲੱਖ ਵਰਤੋਂਕਾਰ ਹੋ ਗਏ। ਜਨਵਰੀ 2023 ਤੱਕ ਇਸ ਨੇ 10 ਕਰੋੜ ਦਾ ਅੰਕੜਾ ਪਾਰ ਕਰ ਲਿਆ। ਰੋਜ਼ਾਨਾ 280 ਲੱਖ ਵਰਤੋਂਕਾਰ ਓਪਨ ਏਆਈ ਦੀ ਵੈੱਬਸਾਈਟ ’ਤੇ ਇਸ ਸਾਫ਼ਟਵੇਅਰ ਨੂੰ ਵਰਤਦੇ ਹਨ।

ਚੈਟ-ਜੀਪੀਟੀ ਕਿਵੇਂ ਕੰਮ ਕਰਦਾ ਹੈ?
ਚੈਟ-ਜੀਪੀਟੀ ਕੋਲ ਆਪਣਾ ਵਿਆਪਕ ਸ਼ਬਦ-ਭੰਡਾਰ ਅਤੇ ਉਸ ਵਿਚੋਂ ਪੁੱਛੇ ਗਏ ਸਵਾਲ ਦੇ ਅਧਾਰ ’ਤੇ ਜਵਾਬ ਘੜ੍ਹਨ ਦੇ ਫ਼ਾਰਮੂਲੇ ਹਨ। ਇਹ ਦਿੱਤੇ ਹੋਏ ਸਵਾਲ ਜਾਂ ਇਨਪੁਟ ਨੂੰ ਪਹਿਲਾਂ ਪ੍ਰੋਸੈੱਸ (process) ਕਰਦਾ ਹੈ ਤੇ ਫਿਰ ਉਸ ਵਾਕ ਨੂੰ ਪਦ-ਛੇਦ ਕਰਦਾ ਹੈ। ਇਸ ਮਗਰੋਂ ਇਹ ਪਹਿਲਾਂ ਤੋਂ ਉਪਲਬਧ ਡਾਟੇ ਵਿਚੋਂ ਉਸ ਦੀ ਖੋਜ ਕਰਦਾ ਹੈ ਤੇ ਸਭ ਤੋਂ ਢੁਕਵੇਂ ਅਤੇ ਪਿਛਲੇ ਸ਼ਬਦਾਂ ਦੇ ਸੁਮੇਲ ਨਾਲ ਦਰੁਸਤ ਮੇਲ (ਜਵਾਬ) ਪੇਸ਼ ਕਰਦਾ ਹੈ।
ਚੈਟ-ਜੀਪੀਟੀ ਕਿਵੇਂ ਵਰਤੀਏ?
ਚੈਟ-ਜੀਪੀਟੀ ਨੂੰ ਵਰਤਣ ਲਈ ਸਭ ਤੋਂ ਪਹਿਲਾਂ ਵੈੱਬਸਾਈਟ chat.openai.com ਤੇ ਜਾ ਕੇ ਗੂਗਲ ਜਾਂ ਮਾਈਕਰੋਸਾਫ਼ਟ ਦੇ ਖਾਤੇ ਨਾਲ ਲੌਗ-ਇਨ ਕੀਤਾ ਜਾ ਸਕਦਾ ਹੈ। ਵੈੱਬ ਪੰਨੇ ’ਤੇ ਕਲਿੱਕ ਕਰਨ ਨਾਲ ਇਕ ਪਾਠ ਬਕਸਾ ਖੁੱਲ੍ਹੇਗਾ ਜਿੱਥੇ ਅਸੀਂ ਆਪਣਾ ਸਵਾਲ ਟਾਈਪ ਕਰਕੇ ਐਂਟਰ ਬਟਨ ਦੱਬਾਂਗੇ। ਦੇਖਦੇ ਹੀ ਦੇਖਦੇ ਇਹ ਸਾਨੂੰ ਜਵਾਬ ਅੱਖਰ-ਦਰ-ਅੱਖਰ ਟਾਈਪ ਕਰਕੇ ਦੇਵੇਗਾ। ਇਸ ’ਤੇ ਕੰਮ ਕਰਦਿਆਂ ਸਾਨੂੰ ਇੰਜ ਜਾਪਦਾ ਹੈ ਕਿ ਜਿਵੇਂ ਦੂਜੇ ਪਾਸੇ ਕੋਈ ਇਨਸਾਨ ਟਾਈਪ ਕਰਕੇ ਜਵਾਬ ਦੇ ਰਿਹਾ ਹੈ। ਵੈੱਬਸਾਈਟ ਦੇ ਮੁੱਢਲੇ ਪੰਨੇ ਉੱਤੇ ਸਾਨੂੰ ਇਸ ਸਾਫ਼ਟਵੇਅਰ ਨੂੰ ਵਰਤਣ ਦੀਆਂ ਉਦਾਹਰਨਾਂ, ਵਿਸ਼ੇਸ਼ਤਾਵਾਂ ਤੇ ਖ਼ਾਮੀਆਂ ਬਾਰੇ ਵੀ ਲਿਖਿਆ ਮਿਲਦਾ ਹੈ।

ਚੈਟ-ਜੀਪੀਟੀ ’ਤੇ ਅੰਗਰੇਜ਼ੀ ਵਿਚ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਹਨ ਜਿਵੇਂ ਕਿ ਏਆਈ ਕੀ ਹੈ? ਬੱਚੇ ਦੇ ਜਨਮ ਦਿਨ ਦੀ ਪਾਰਟੀ ਲਈ ਤਿਆਰੀ ਕਿਵੇਂ ਕਰੀਏ? 295 ਅਤੇ 88 ਦੇ ਜੋੜ ਨੂੰ 12 ਨਾਲ ਗੁਣਾਂ ਕਰਨ ’ਤੇ ਕੀ ਮਿਲੇਗਾ? ਇਕ ਤਸਵੀਰ ਅਤੇ ਉਸ ਨੂੰ ਹਾਈਪਰ ਲਿੰਕ ਲਾਉਣ ਦਾ ਐੱਚਟੀਐੱਮਐੱਲ ਪ੍ਰੋਗਰਾਮ ਕੀ ਹੋਵੇਗਾ?
ਇਸ ਕੋਲੋਂ ਕਿਸੇ ਪ੍ਰਸਿੱਧ ਵਿਅਕਤੀ, ਸਥਾਨ ਜਾਂ ਇਤਿਹਾਸਕ ਘਟਨਾ ਬਾਰੇ ਸਵਾਲ ਪੁੱਛਿਆ ਜਾ ਸਕਦਾ ਹੈ। ਜੇਕਰ ਕਿਸੇ ਸਵਾਲ ਦਾ ਜਵਾਬ ਇਸ ਨੂੰ ਨਹੀਂ ਪਤਾ ਹੁੰਦਾ ਤਾਂ ਇਹ ਬੜੀ ਇਮਾਨਦਾਰੀ ਨਾਲ ਲਿਖਦਾ ਹੈ ਕਿ, “ਮੁਆਫ਼ ਕਰਨਾ, ਮੈਂ ਇਕ ਮਸ਼ੀਨ ਹਾਂ ਜੋ ਪਹਿਲਾਂ ਤੋਂ ਦਿੱਤੇ ਡਾਟੇ ਦੇ ਅਧਾਰ ’ਤੇ ਕੰਮ ਕਰਦੀ ਹੈਂ। ਤੁਹਾਡਾ ਸਵਾਲ ਮੇਰੀ ਸਮਝ ਤੋਂ ਬਾਹਰ ਹੈ।”
ਕਈ ਲੋਕ ਇਸ ਨੂੰ ਗੂਗਲ ਦਾ ਦੂਜਾ ਰੂਪ ਸਮਝ ਰਹੇ ਹਨ ਪਰ ਇਨਸਾਨਾਂ ਦੇ ਮੁਕਾਬਲੇ ਇਸ ਵਿਚ ਕੰਮ ਕਰਨ ਦੀ ਸਮਰੱਥਾ ਵੱਧ ਹੈ ਪਰ ਇਸ ਵਿਚ ਸਮਝ ਅਤੇ ਰਚਨਾਤਮਿਕਤਾ ਦਾ ਗੁਣ ਨਹੀਂ।
ਵਿਸ਼ੇਸ਼ਤਾਵਾਂ ਤੇ ਲਾਭ
ਚੈਟ-ਜੀਪੀਟੀ ਆਪਣੀਆਂ ਅਨੇਕ ਵਿਸ਼ੇਸ਼ਤਾਵਾਂ ਕਾਰਨ ਬਹੁਤ ਹੀ ਥੋੜ੍ਹੇ ਸਮੇਂ ਵਿਚ ਪ੍ਰਸਿੱਧ ਹੋ ਗਿਆ ਹੈ। ਇਸ ਵਿਚ ਸਵਾਲਾਂ ਦੇ ਜਵਾਬ ਦੇਣ, ਇਨਸਾਨੀ ਲਿਖਣ ਸ਼ੈਲੀ ਦੀ ਨਕਲ ਕਰਨ, ਭਾਸ਼ਾ ਅਨੁਵਾਦ, ਪਾਠ ਨੂੰ ਸੰਖੇਪ ਕਰਨ, ਪਾਠ ਨੂੰ ਸਵੈ-ਸੰਪੂਰਨ ਕਰਨ, ਨਵਾਂ ਪਾਠ ਤਿਆਰ ਕਰਨ, ਮਸ਼ੀਨੀ ਸਿਆਣਪ ਨਾਲ ਲੈਸ ਸੰਵਾਦ ਰਚਾਉਣ, ਵਾਕਾਂ ਨੂੰ ਪਦ-ਛੇਦ ਕਰਨ, ਨਾਵਾਂ ਦੀ ਪਛਾਣ ਕਰਨ, ਇਨਸਾਨੀ ਭਾਵਨਾਵਾਂ ਦਾ ਵਿਸ਼ਲੇਸ਼ਣ ਕਰਨ ਆਦਿ ਦੇ ਮਹੱਤਵਪੂਰਨ ਗੁਣ ਹਨ ਜਿਸ ਕਾਰਨ ਇਸ ਨੂੰ ਕਈ ਖੇਤਰਾਂ ਵਿਚ ਵਰਤਿਆ ਜਾ ਸਕਦਾ ਹੈ।
- ਚੈਟ-ਜੀਪੀਟੀ ਉਸੇ ਸਮੇਂ ਜਾਂ ਤਤਵਕਤੀ (Live) ਜਵਾਬ ਦੇਣ ’ਚ ਮਾਹਿਰ ਹੈ।
- ਇਸ ਦੀ ਵਰਤੋਂ ਕਿਸੇ ਵਾਕ ਜਾਂ ਪੈਰ੍ਹੇ ਨੂੰ ਪੂਰਾ ਕਰਨ ਲਈ ਕੀਤੀ ਜਾ ਸਕਦੀ ਹੈ।
- ਅਸੀਂ ਇਸ ਤੋਂ ਜਵਾਬ ਛੋਟੇ ਉੱਤਰਾਂ ਵਿਚ, ਸੂਚੀ ਦੇ ਰੂਪ ਵਿਚ ਜਾਂ ਵੱਧ ਲੰਬਾਈ ਵਾਲੇ ਲਿਖਵਾ ਸਕਦੇ ਹਾਂ।
- ਇਸ ਨੂੰ ਪਾਠ ਸਮਗਰੀ ਦੇ ਕੇ ਉਸ ਨੂੰ ਨਿਰਧਾਰਿਤ ਸ਼ਬਦਾਂ ਵਿਚ ਸੰਖੇਪ ਕਰਕੇ ਲਿਖਣ ਦਾ ਕੰਮ ਦਿੱਤਾ ਜਾ ਸਕਦੇ ਹੈ।
- ਕੁਝ ਚੀਜ਼ਾਂ ਦੀ ਸੂਚੀ ਦੇ ਕੇ, ਉਨ੍ਹਾਂ ਵਿਚੋਂ ਵੱਖਰੇ ਜਾਂ ਬੇਜੋੜ ਉੱਤਰਾਂ ਨੂੰ ਲੱਭਿਆ ਜਾ ਸਕਦਾ ਹੈ।
- ਇਹ ਪਾਠ ਨੂੰ ਅੰਗਰੇਜ਼ੀ ਸਮੇਤ ਕਰੀਬ ਇਕ ਦਰਜਨ ਭਾਸ਼ਾਵਾਂ (ਸਪੈਨਿਸ਼, ਫ਼ਰੈਂਚ, ਜਰਮਨ, ਇਟਾਲੀਅਨ, ਪੁਰਤਗਾਲੀ, ਡੱਚ, ਰੂਸੀ, ਚੀਨੀ, ਜਪਾਨੀ, ਕੋਰੀਅਨ, ਅਰਬੀ) ਵਿਚ ਅਨੁਵਾਦ ਕਰਨ ਦੇ ਸਮਰੱਥ ਹੈ।
- ਇਸ ਵਿਚ ਮਨੁੱਖ ਦੇ ਜਵਾਬ ਦੇਣ ਦੇ ਲਹਿਜ਼ੇ ਦੀ ਨਕਲ ਕਰਨ ਦਾ ਵਿਸ਼ੇਸ਼ ਹੁਨਰ ਹੈ।
- ਪਹਿਲਾਂ ਤੋਂ ਕੋਈ ਚੈਟ-ਬੋਟ ਵਰਤ ਰਹੀਆਂ ਵਪਾਰਿਕ ਕੰਪਨੀਆਂ/ਸੰਸਥਾਵਾਂ ਇਸ ਦੀਆਂ ਸੇਵਾਵਾਂ ਨੂੰ ਆਪਣੇ ਨਾਲ ਜੋੜ ਕੇ ਇਕ ਹੁਨਰਮੰਦ ਮਸ਼ੀਨੀ ਸਹਾਇਕ ਦਾ ਕੰਮ ਲੈ ਸਕਦੀਆਂ ਹਨ।
- ਇਹ ਸਵਾਲ ਦੇ ਰੂਪ ਵਿਚ ਦਿੱਤੀ ਗਈ ਪਾਠ ਸਮਗਰੀ ਵਿਚੋਂ ਭਾਵਨਾਵਾਂ ਦਾ ਵਿਸ਼ਲੇਸ਼ਣ ਕਰਕੇ ਦੱਸ ਸਕਦਾ ਹੈ ਅਰਥਾਤ ਇਹ ਦੱਸ ਸਕਦਾ ਹੈ ਕਿ ਇਸ ਪਾਠ ਦਾ ਵਿਸ਼ਾ ਖ਼ੁਸ਼ੀ, ਗ਼ਮੀ, ਗ਼ੁੱਸੇ, ਪਿਆਰ ਜਾਂ ਹਾਸ-ਵਿਅੰਗ ਵਿਚੋਂ ਕਿਸ ਨਾਲ ਸਬੰਧਿਤ ਹੈ।
- ਇਹ ਸਵਾਲ ਵਿਚੋਂ ਖ਼ਾਸ ਨਾਵਾਂ ਜਿਵੇਂ ਕਿ ਵਿਅਕਤੀਆਂ, ਥਾਵਾਂ ਆਦਿ ਦੇ ਨਾਵਾਂ ਦੀ ਪਛਾਣ ਕਰ ਸਕਦਾ ਹੈ।
- ਇਹ ਵਾਕਾਂ ਨੂੰ ਨਾਂਵ, ਕਿਰਿਆ, ਵਿਸ਼ੇਸ਼ਣ ਅਤੇ ਵਾਕ-ਬਣਤਰ ਦੇ ਅਧਾਰ ’ਤੇ ਸਮਝਾ ਸਕਦਾ ਹੈ।
- ਇਸ ਵਿਚ ਭਾਸ਼ਾ ਦੀਆਂ ਬਾਰੀਕੀਆਂ ਸਿਖਾਉਣ ਵਾਲੇ ਇਕ ਅਧਿਆਪਕ ਦੇ ਗੁਣ ਹਨ ਜਿਸ ਦਾ ਵਿਦਿਆਰਥੀਆਂ ਨੂੰ ਵੱਡਾ ਲਾਭ ਹੋ ਸਕਦਾ ਹੈ।
- ਇਹ ਕਿਸੇ ਕੰਪਨੀ ਦੇ ਉਪਭੋਗਤਾ ਨੂੰ ਚੋਵੀ ਘੰਟੇ ਸੱਤੇ ਦਿਨ ਸੇਵਾਵਾਂ ਦੇ ਸਕਦਾ ਹੈ ਤੇ ਆਮ ਪੁੱਛੇ ਜਾਣ ਵਾਲੇ ਸਵਾਲਾਂ ਦਾ ਸਟੀਕ ਜਵਾਬ ਪੇਸ਼ ਕਰ ਸਕਦਾ ਹੈ।
- ਇਹ ਗਾਹਕਾਂ ਨੂੰ ਸੇਵਾਵਾਂ ਦੇਣ ਦਾ ਇਕ ਸਸਤਾ ਸਾਧਨ ਹੈ ਜੋ ਇੱਕੋ ਸਮੇਂ ਕਈ ਗਾਹਕਾਂ ਨੂੰ ਇਕੱਠਿਆਂ ਹੀ ਜਵਾਬ ਦੇਣ ਦੀ ਕਾਬਲੀਅਤ ਰੱਖਦਾ ਹੈ।
- ਅਧਿਆਪਕ ਤੇ ਵਿਦਿਆਰਥੀ ਇਸ ਨੂੰ ਇਕ ਵਿੱਦਿਅਕ ਚੈਟ-ਬੋਟ ਦੇ ਤੌਰ ’ਤੇ ਵਰਤ ਸਕਦੇ ਹਨ।
- ਇਹ ਇਕ ਚੰਗੇ ਡਾਕਟਰ, ਚੰਗੇ ਸਲਾਹਕਾਰ, ਹੁੰਨਰਮੰਦ ਮੀਡੀਆ ਕਰਮੀਂ, ਉੱਚ ਕੋਟੀ ਦੇ ਲੇਖਕ, ਗੀਤਕਾਰ, ਕਵੀ ਆਦਿ ਦਾ ਕਿਰਦਾਰ ਨਿਭਾ ਸਕਦਾ ਹੈ।
- ਕਿਸੇ ਨਵੇਂ ਵਿਸ਼ੇ ਤੇ ਭਾਸ਼ਣ ਦੀ ਤਿਆਰੀ, ਈ-ਮੇਲ ਦਾ ਜਵਾਬ ਦੇਣ ਸੋਸ਼ਲ ਮੀਡੀਆ ਪ੍ਰਬੰਧ, ਬਜ਼ਾਰ, ਵਿਕਰੀ ਤੇ ਉਤਪਾਦਾਂ ਦੀ ਮੰਗ ਬਾਰੇ ਸਰਵੇਖਣ ਕਰਨ, ਸਰਚ ਇੰਜਣ ਓਪਟੀਮਾਈਜੇਸ਼ਨ (SEO) ਅਤੇ ਡਾਟਾ ਪ੍ਰਬੰਧ ਲਈ ਇਹ ਇਕ ਮਦਦਗਾਰ ਟੂਲ ਹੈ।
- ਇਸ ਵਿਚ ਕਿਸੇ ਪ੍ਰੋਗਰਾਮਿੰਗ ਭਾਸ਼ਾ ਜਿਵੇਂ ਕਿ ਪਾਈਥਨ, ਐੱਚਟੀਐੱਮਐੱਲ, ਸੀਐੱਸਐੱਸ ਜੇਐੱਸਐਕਸ ਆਦਿ ਦਾ ਕੋਡ/ਪ੍ਰੋਗਰਾਮ ਲਿਖਵਾਇਆ ਅਤੇ ਪਹਿਲਾਂ ਤੋਂ ਤਿਆਰ ਕਿਸੇ ਪ੍ਰੋਗਰਾਮ ਦੀਆਂ ਗ਼ਲਤੀਆਂ ਠੀਕ ਕਰਵਾਈਆਂ ਜਾ ਸਕਦੀਆਂ ਹਨ।
- ਇਹ ਇਮਤਿਹਾਨਾਂ ਵਿਚ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਸਕਦਾ ਹੈ ਤੇ ਕਿਸੇ ਵਿਸ਼ੇ ਤੇ ਲੇਖ, ਕਹਾਣੀ, ਕਵਿਤਾ, ਗੀਤ, ਚੁਟਕਲਾ ਆਦਿ ਲਿਖ ਕੇ ਦੇ ਸਕਦਾ ਹੈ।
- ਜੇਕਰ ਕਿਸੇ ਤੱਥ ਬਾਰੇ ਤੁਹਾਡੀ ਤਸੱਲੀ ਨਹੀਂ ਤਾਂ ਉਸ ਦੀ ਪੜਚੋਲ ਕਰਨ ਬਾਰੇ ਵੀ ਇਹ ਕਾਰਗਰ ਸਾਬਤ ਹੋਇਆ ਹੈ ਜਿਵੇਂ ਕਿ ਜੇਕਰ ਤੁਸੀਂ ਪੁੱਛੋ ਕਿ, “ਕੀ ਭਾਰਤ 1947 ਵਿਚ ਅਜ਼ਾਦ ਹੋਇਆ?” ਤਾਂ ਇਹ ਇਸ ਦੀ ਪੁਸ਼ਟੀ ਕਰੇਗਾ। ਇਹ ਖ਼ਾਸ ਘਟਨਾਵਾਂ ਬਾਰੇ ਜਾਣਕਾਰੀ ਦੇਣ ਦੇ ਸਮਰੱਥ ਹੈ ਜਿਵੇਂ ਕਿ ਜੇਕਰ ਤੁਸੀਂ ਸਵਾਲ ਲਿਖੋ ਕਿ, “ਈਸਟ ਇੰਡੀਆ ਕੰਪਨੀ ਦੇ ਭਾਰਤ ਆਉਣ ਮਗਰੋਂ ਕੀ ਵਾਪਰਿਆ”? ਤਾਂ ਇਹ ਆਪਣੀ ਹੀ ਭਾਸ਼ਾ ਵਿਚ ਇਸ ਦਾ ਦਰੁਸਤ ਜਵਾਬ ਦੇਵੇਗਾ।
- ਚੈਟ-ਜੀਪੀਟੀ ਸਾਡੇ ਵੱਲੋਂ ਪਹਿਲਾਂ ਪੁੱਛੇ ਗਏ ਸਵਾਲਾਂ ਨੂੰ ਚੇਤੇ ਰੱਖਦਾ ਹੈ ਤੇ ਅਗਲੇ ਸਵਾਲਾਂ ਦੇ ਜਵਾਬ ਉਸ ਦੇ ਹਵਾਲੇ ਨਾਲ ਦਿੰਦਾ ਹੈ।
- ਕੋਈ ਪੱਤਰਕਾਰ ਆਪਣੀ ਖ਼ਬਰ/ਪ੍ਰੈੱਸ ਨੋਟ ਤਿਆਰ ਕਰਨ ਲਈ ਇਸ ਦੀ ਮਦਦ ਲੈ ਸਕਦਾ ਹੈ।
- ਕੋਈ ਖੋਜਕਾਰ ਆਪਣੇ ਖੋਜ ਪੱਤਰ ਦਾ ਸੰਖੇਪ ਸਾਰ ਲਿਖਣ ਅਤੇ ਹੋਰ ਸਮਗਰੀ ਤਿਆਰ ਕਰਨ ਵਿਚ ਇਸ ਦਾ ਸਹਾਰਾ ਲੈ ਸਕਦਾ ਹੈ।
- ਇਸ ਦਾ ਦਾਇਰਾ ਇੰਨਾ ਵਿਸ਼ਾਲ ਹੈ ਕਿ ਇਹ ਸਾਨੂੰ ਤਕਰੀਬਨ ਹਰੇਕ ਵਿਸ਼ੇ ’ਤੇ ਜਾਣਕਾਰੀ ਨਾਲ ਮਾਲਾਮਾਲ ਕਰ ਰਿਹਾ ਹੈ। ਅਸੱਭਿਅਕ/ਅਭੱਦਰ ਦਰਜੇ ਦੇ ਸਵਾਲਾਂ ਦੇ ਜਵਾਬ ਵਿਚ ਜਵਾਬ ਨਾ ਦੇਣ ਲਈ ਇਹ ਮੁਆਫ਼ੀ ਮੰਗ ਕੇ ਸਾਨੂੰ ਆਪਣੇ ਢੰਗ ਨਾਲ ਨੇਕ ਸਲਾਹ ਵੀ ਦਿੰਦਾ ਹੈ।
- ਇਹ ਇਕ ਕੋਸ਼ ਅਤੇ ਵਿਸ਼ਵ-ਕੋਸ਼ ਦੀ ਤਰ੍ਹਾਂ ਹੈ।
- ਜੇਕਰ ਇਸ ਵੱਲੋਂ ਦਿੱਤੇ ਕਿਸੇ ਸਵਾਲ ਦੇ ਜਵਾਬ ’ਤੇ ਤਸੱਲੀ ਨਾ ਹੋਵੇ ਤਾਂ ਇਹ ਸਾਨੂੰ ‘ਦੁਬਾਰਾ ਜਵਾਬ’ (regenerate Response) ਵਿਕਲਪ ਰਾਹੀਂ ਦੁਬਾਰਾ ਸਵਾਲ ਪੁੱਛਣ ਦੀ ਖੁੱਲ੍ਹ ਦਿੰਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨੂੰ ਰੋਬੋਟ ਅਤੇ ਡਰੋਨ ਨਾਲ ਜੋੜ ਕੇ ਭਵਿੱਖ ਦੀ ਤਕਨਾਲੋਜੀ ਵਿਕਸਿਤ ਹੋਵੇਗੀ।
ਚੈਟ-ਜੀਪੀਟੀ ਕੀ ਨਹੀਂ ਕਰ ਸਕਦਾ?
- ਇਸ ਵੱਲੋਂ ਦਿੱਤੇ ਜਵਾਬ ਹਮੇਸ਼ਾ ਦਰੁਸਤ ਨਹੀਂ ਹੁੰਦੇ।
- ਇਹ ਨਕਲੀ ਜਾਂ ਮਸ਼ੀਨੀ ਸਿਆਣਪ ਦਾ ਮੁਥਾਜ ਹੈ ਜਿਹੜੀ ਕਿ ਸਾਲ 2021 ਦੇ ਅੰਤ ਤੱਕ ਇਸ ਨੂੰ ਦਿੱਤੇ ਗਏ ਵੱਖ-ਵੱਖ ਵੈੱਬਸਾਈਟਾਂ ਤੋਂ ਲਏ ਡਾਟੇ ’ਤੇ ਅਧਾਰਿਤ ਹੈ।
- ਸਾਨੂੰ ਇੰਟਰਨੈੱਟ ਉੱਤੇ ਉਪਲਬਧ ਸਮਗਰੀ ਦੀ ਗੁਣਵੱਤਾ ’ਤੇ ਪੂਰੀ ਤਰ੍ਹਾਂ ਤਸੱਲੀ ਨਹੀਂ ਤੇ ਦੂਜਾ ਇਹ ਸਾਫ਼ਟਵੇਅਰ ਆਪਣੇ ਭਾਸ਼ਾ ਮਾਡਲੀ ਫ਼ਾਰਮੂਲਿਆਂ ਰਾਹੀਂ ਪਹਿਲਾਂ ਦਿੱਤੇ ਸਵਾਲ ਨੂੰ ਪਦ-ਛੇਦ ਕਰਕੇ ਸਮਝਦਾ ਹੈ ਤੇ ਫਿਰ ਉਸ ਦੇ ਅਧਾਰ ’ਤੇ ਉਪਲਬਧ ਡਾਟੇ ਵਿਚੋਂ ਆਪਣੀ ਸਮਝ ਅਨੁਸਾਰ ਡਾਟਾ ਲੱਭ ਕੇ ਪੇਸ਼ ਕਰਦਾ ਹੈ।
- ਅਜਿਹੀ ਸਥਿਤੀ ਵਿਚ ਕਈ ਵਾਰ ਇਹ ਬੇਲੋੜੀ ਜਾਣਕਾਰੀ ਵੀ ਜੋੜ ਦਿੰਦਾ ਹੈ। ਮਿਸਾਲ ਵਜੋਂ ਜਦੋਂ ਇਨ੍ਹਾਂ ਸਤਰਾਂ ਦੇ ਲੇਖਕ ਨੇ ਚੈਟ-ਜੀਪੀਟੀ ਤੋਂ ਸਵਾਲ ਕੀਤਾ ਕਿ, “ਪੰਜਾਬੀ ਯੂਨੀਵਰਸਿਟੀ ਦੇ ਡਾ. ਸੀ ਪੀ ਕੰਬੋਜ ਕੌਣ ਹਨ?” .. ਤਾਂ ਜਵਾਬ ਵਿਚ ਉਸੇ ਨੇ ਬੜੀ ਮਹੱਤਵਪੂਰਨ ਤੇ ਦਰੁਸਤ ਜਾਣਕਾਰੀ ਦਿੱਤੀ ਪਰ ਇਕ ਵਾਧੂ ਤੇ ਗ਼ਲਤ ਜਾਣਕਾਰੀ ਬੜੀ ਕੁਸ਼ਲਤਾ ਨਾਲ ਜੋੜ ਦਿੱਤੀ ਕਿ ਡਾ. ਕੰਬੋਜ ਯੂਨੀਵਰਸਿਟੀ ਦੇ ਡੀਨ ਰਹਿ ਚੁੱਕੇ ਹਨ। ਬਾਕੀ ਸਹੀ ਜਾਣਕਾਰੀ ਦੇ ਵਹਿਣ ਜਾਂ ਵਹਾਅ ਵਿਚ ਗ਼ਲਤ ਜਾਣਕਾਰੀ ਵਾਲਾ ਵਾਕ ਇਸ ਪ੍ਰਕਾਰ ਸ਼ਾਮਲ ਕੀਤਾ ਗਿਆ ਕਿ ਇਕ ਅਨਜਾਣ ਵਿਅਕਤੀ ਇਸ ਨੂੰ ਹੀ ਸੱਚ ਸਮਝ ਸਕਦਾ ਹੈ।
- ਅੰਗਰੇਜ਼ੀ ਭਾਸ਼ਾ ਲਈ ਇਹ ਪਰੂਫ਼ ਰੀਡਿੰਗ ਅਤੇ ਹੋਰਨਾਂ ਭਾਸ਼ਾਈ ਤਰੁੱਟੀਆਂ ਤੋਂ ਲਗਭਗ ਮੁਕਤ ਹੈ ਪਰ ਭਾਰਤੀ ਭਾਸ਼ਾਵਾਂ ਵਿਚ ਜਵਾਬ ਪੁੱਛਣ ’ਤੇ ਜ਼ਿਆਦਾਤਰ ਇਹ ਮੁਆਫ਼ੀ ਮੰਗ ਲੈਂਦਾ ਹੈ ਤੇ ਕਈ ਵੇਰਾਂ ਅਨੇਕਾਂ ਸ਼ਬਦ-ਜੋੜਾਂ ਤੇ ਵਿਆਕਰਨਿਕ ਤਰੁੱਟੀਆਂ ਸਹਿਤ ਜਵਾਬ ਘੜਨ ਦੀ ਕੋਸ਼ਿਸ਼ਾਂ ਕਰਦਾ ਹੈ।
- ਵਿਦਿਆਰਥੀਆਂ ਵੱਲੋਂ ਕੰਮ ਸੌਂਪਣੀਆਂ (Assignments), ਪ੍ਰੋਜੈਕਟ ਰਿਪੋਰਟਾਂ ਆਦਿ ਦੀ ਤਿਆਰੀ ਵਿਚ ਇਸ ਰਾਹੀਂ ਹੁੰਦੀ ਨਕਲ ਨੂੰ ਵੇਖਦਿਆਂ ਕਈ ਮੁਲਕਾਂ ਦੀਆਂ ਯੂਨੀਵਰਸਿਟੀਆਂ, ਕਾਲਜਾਂ ਆਦਿ ਵਿਚ ਇਸ ’ਤੇ ਰੋਕ ਵੀ ਲਾਈ ਜਾ ਚੁੱਕੀ ਹੈ।
- ਇੰਟਰਨੈੱਟ ਤੋਂ ਡਾਟਾ ਇਕੱਤਰ ਕਰਨ ਵਾਲੇ ਸਾਫ਼ਟਵੇਅਰਾਂ ਵਿਚ ਜੇਕਰ ਕੰਪਿਊਟਰ ਮਾਹਿਰ ਜਾਣਬੁੱਝ ਕੇ ਛੇੜਛਾੜ ਕਰ ਦੇਣ ਤਾਂ ਚੈਟ-ਜੀਪੀਟੀ ਗ਼ਲਤ ਨਤੀਜੇ ਦੇ ਸਕਦਾ ਹੈ।
- ਅਜਿਹੇ ਚੈਟ-ਬੋਟਸ ਦੇ ਵਿਕਾਸ ਨਾਲ ਇਨਸਾਨੀ ਨਿੱਜਤਾ ਤੇ ਤਿੱਖਾ ਵਾਰ ਹੈ। ਜੇਕਰ ਸਿਖਲਾਈ ਦੌਰਾਨ ਇਕ ਵਾਰ ਕਿਸੇ ਬਾਰੇ ਨਿੱਜੀ ਡਾਟਾ ਇਸ ਸਾਫ਼ਟਵੇਅਰ ‘ਤੇ ਚੜ੍ਹ ਗਿਆ ਤਾਂ ਉਹ ਜਨਤਕ ਹੋ ਸਕਦਾ ਹੈ। ਇਸੇ ਤਰ੍ਹਾਂ ਜੇਕਰ ਗ਼ਲਤੀ ਨਾਲ ਵੀ ਅਭੱਦਰ ਦਰਜੇ ਦੀ ਸਮਗਰੀ, ਅੱਤਵਾਦ ਫੈਲਾਉਣ ਵਾਲੀ ਜਾਣਕਾਰੀ ਤੇ ਨਫ਼ਰਤ ਨੂੰ ਹੁਲਾਰਾ ਦੇਣ ਵਾਲੇ ਪਾਠ ਇਸ ਦੀ ਸਿਖਲਾਈ ਦਾ ਹਿੱਸਾ ਬਣ ਗਏ ਤਾਂ ਸਮਾਜ ਵਿਚ ਵੱਡੀ ਅਰਾਜਕਤਾ ਫੈਲਣ ਦਾ ਡਰ ਰਹੇਗਾ।
- ਚੈਟ-ਜੀਪੀਟੀ ਇਕ ਚਲਾਕ ਤੇ ਨਕਲਚੀ ਲਿਖਾਰੀ ਹੈ ਜੋ ਦੁਨੀਆ ਦੇ ਸੰਵੇਦਨਸ਼ੀਲ ਰਾਜਨੀਤਕ ਮੁੱਦਿਆਂ ’ਤੇ ਚੁੱਪ ਵੱਟ ਜਾਂਦਾ ਹੈ ਪਰ ਕਈ ਸਵਾਲਾਂ ਵਿਚ ਉਹ ਕੁਝ ਇਤਿਹਾਸਿਕ/ਮਿਥਿਹਾਸਿਕ ਸਥਾਨਾਂ ਦੇ ਨਾਮ ਚਲਦੀ ਗੱਲ ਵਿਚ ਗ਼ਲਤ ਢੰਗ ਨਾਲ ਇਸ ਪ੍ਰਕਾਰ ਜੋੜਦਾ ਹੈ ਕਿ ਪੜ੍ਹਨ ਵਾਲਾ ਭੁਲੇਖਾ ਖਾ ਜਾਂਦਾ ਹੈ।
- ਚੈਟ-ਜੀਪੀਟੀ ਲਿਖਤ ਸਮਗਰੀ ਵਿਚੋਂ ਚੋਰੀ ਫੜਨ ਵਾਲੇ ਸਾਫ਼ਟਵੇਅਰ ਬਣਾਉਣ ਵਾਲੀਆਂ ਕੰਪਨੀਆਂ ਲਈ ਵੱਡੀ ਵੰਗਾਰ ਹੈ। ਕਿਉਂਕਿ ਇਸ ਸਾਫ਼ਟਵੇਅਰ ਤੋਂ ਨਕਲ ਕਰਕੇ ਲਿਖੇ ਜਾਣ ਵਾਲੇ ਪਰਚਿਆਂ, ਕਿਤਾਬਾਂ ਆਦਿ ਵਿਚੋਂ ਸਾਹਿਤਕ ਚੋਰੀ ਦਾ ਪਤਾ ਲਗਾਉਣਾ ਔਖਾ ਜਾਪਦਾ ਹੈ। ਹੁਣ ਇਨ੍ਹਾਂ ਕੰਪਨੀਆਂ ਲਈ “ਏਆਈ ਪਾਠ ਡਿਟੈਕਟਰ” ਸਾਫ਼ਟਵੇਅਰ ਬਣਾਉਣ ਦਾ ਰਾਹ ਮੋਕਲਾ ਹੋ ਗਿਆ ਹੈ।
- ਇਟਲੀ ਦੀ ਡੇਟਾ ਪ੍ਰੋਟੈਕਸ਼ਨ ਅਥਾਰਟੀ ਨੇ ਹਾਲ ਹੀ ਵਿੱਚ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਓਪਨਏਆਈ ਦੁਆਰਾ ਵਿਕਸਤ ਭਾਸ਼ਾ ਮਾਡਲ ਚੈਟਜੀਪੀਟੀ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ, ਇਸ ਸੰਭਾਵਨਾ ਦਾ ਹਵਾਲਾ ਦਿੰਦੇ ਹੋਏ ਕਿ ਜਾਅਲੀ ਖ਼ਬਰਾਂ ਅਤੇ ਗਲਤ ਜਾਣਕਾਰੀ ਫੈਲਾਉਣ ਲਈ ਮਾਡਲ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ। ਇਹ ਪਾਬੰਦੀ ਕੰਪਨੀਆਂ ਅਤੇ ਜਨਤਕ ਸੰਸਥਾਵਾਂ ਸਮੇਤ ਇਟਲੀ ਦੀਆਂ ਸਾਰੀਆਂ ਸੰਸਥਾਵਾਂ 'ਤੇ ਲਾਗੂ ਹੋਵੇਗੀ।
ਕੀ ਚੈਟ-ਜੀਪੀਟੀ ਗੂਗਲ ਨੂੰ ਪਿੱਛੇ ਛੱਡੇਗਾ?
ਗੂਗਲ ਇਕ ਸਰਚ ਇੰਜਣ ਹੈ ਜੋ ਲੱਭੇ ਜਾਣ ਵਾਲੇ ਸ਼ਬਦਾਂ (Keywords) ਦੇ ਅਧਾਰ ’ਤੇ ਜਾਣਕਾਰੀ ਲੱਭ ਕੇ ਵੈੱਬਸਾਈਟਾਂ ਦੀ ਸੂਚੀ ਪੇਸ਼ ਕਰਦਾ ਹੈ। ਵਰਤੋਂਕਾਰ ਵੱਖ-ਵੱਖ ਵੈੱਬਸਾਈਟਾਂ ਨੂੰ ਖੋਲ੍ਹ ਕੇ ਜਾਣਕਾਰੀ ਹਾਸਲ ਕਰਦਾ ਹੈ। ਦੂਜੇ ਪਾਸੇ, ਚੈਟ-ਜੀਪੀਟੀ ਦੀ ਵੈੱਬਸਾਈਟ ਉੱਤੇ ਪੁੱਛੇ ਗਏ ਸਵਾਲ ਦਾ ਜਵਾਬ ਉਸੇ ਵੇਲੇ ਸਕਰੀਨ ’ਤੇ ਆ ਜਾਂਦਾ ਹੈ। ਇਸ ਉੱਤੇ ਵੱਖ-ਵੱਖ ਵੈੱਬਸਾਈਟਾਂ ਦੀ ਫਰੋਲਾ-ਫਰੋਲੀ ਨਹੀਂ ਕਰਨੀ ਪੈਂਦੀ ਤੇ ਬਣਇਆ-ਬਣਾਇਆ ਜਵਾਬ ਮਿਲ ਜਾਂਦਾ ਹੈ। ਚੈੱਟ ਜੀਪੀਟੀ 2021 ਤੋਂ ਬਾਅਦ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਨਹੀਂ ਦੇ ਸਕਦਾ ਕਿਉਂਕਿ ਇਸ ਤੋਂ ਬਾਅਦ ਦੇ ਡਾਟੇ ਨਾਲ ਇਸ ਨੂੰ ਸਿੱਖਿਅਤ ਨਹੀਂ ਕੀਤਾ ਗਿਆ।

ਚੈਟ-ਜੀਪੀਟੀ ਭਾਸ਼ਾ ਮਾਡਲ ਦੇ ਵਿਭਿੰਨ ਮਸ਼ੀਨੀ ਸਿਆਣਪ ਵਾਲੇ ਫ਼ਾਰਮੂਲੇ ਲਾ ਕੇ ਇੰਟਰਨੈੱਟ ਤੋਂ ਹਾਸਲ ਡਾਟੇ ਦੇ ਅਧਾਰ ’ਤੇ ਖ਼ੁਦ ਸ਼ਬਦਾਵਲੀ ਬਣਾ ਕੇ ਪੇਸ਼ ਕਰਦਾ ਹੈ ਜਿਸ ਕਾਰਨ ਗੂਗਲ ਦੇ ਮੁਕਾਬਲੇ ਇਸ ਵਿਚ ਗ਼ਲਤੀ ਹੋਣ ਦੀ ਸੰਭਾਵਨਾ ਵੱਧ ਹੈ। ਗੂਗਲ ਸਰਚ ਇੰਜਣ ਨਕਸ਼ੇ (Maps), ਵੈੱਬਸਾਈਟ ਦੇ ਨਾਵਾਂ, ਤਸਵੀਰਾਂ, ਵੀਡੀਓ, ਔਡੀਓ ਆਦਿ ਬਾਰੇ ਤਾਜ਼ਾ-ਤਾਰੀਨ ਤੇ ਸਟੀਕ ਜਾਣਕਾਰੀ ਦਿੰਦਾ ਹੈ ਪਰ ਦੂਜੇ ਪਾਸੇ ਚੈਟ-ਜੀਪੀਟੀ ਵਿਚ ਇਹ ਸੁਵਿਧਾਵਾਂ ਨਹੀਂ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਮਸਨੂਈ ਬੁੱਧੀ ਵਾਲੀ ਤਕਨੀਕ ਨਾਲ ਲੈਸ ਚੈਟ-ਜੀਪੀਟੀ ਨੇ ਸਾਫ਼ਟਵੇਅਰ ਜਗਤ ਦੀਆਂ ਕੰਪਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਭਵਿੱਖ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਵੀ ਆਪਣੀ ਟੀਮ ਨੂੰ ਚੁਕੰਨਾ ਕਰ ਦਿੱਤਾ ਹੈ। ਗੂਗਲ ਨੇ ਏਆਈ ਅਧਾਰਿਤ ਆਪਣੇ ਨਵੇਂ ਪ੍ਰੋਜੈਕਟ ਗੂਗਲ ਬਾਰਡ (Bard) ਦਾ ਐਲਾਨ ਕਰ ਦਿੱਤਾ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਮਸਨੂਈ ਬੁੱਧੀ ਦੀ ਦੌੜ ਵਿਚ ਕੌਣ ਅੱਗੇ ਨਿਕਲਦਾ ਹੈ।
ਕੀ ਚੈਟ-ਜੀਪੀਟੀ ਹੋਰਨਾਂ ਸਾਫ਼ਟਵੇਅਰਾਂ ਨਾਲ ਜੋੜਿਆ ਜਾ ਸਕੇਗਾ
ਚੈਟ-ਜੀਪੀਟੀ ਜੀ-ਮੇਲ ਲਈ ਇਕ ਪਲੱਗ-ਇਨ ਦੇ ਰੂਪ ਵਿਚ ਉਪਲਬਧ ਹੋ ਗਿਆ ਹੈ ਜਿਸ ਦਾ ਨਾਮ ਹੈ: ਚੈਟ-ਜੀਪੀਟੀ ਰਾਈਟਰ। ਇਸ ਨੂੰ ਗੂਗਲ ਕਰੋਮ ’ਤੇ ਇੰਸਟਾਲ ਕਰਨ ਉਪਰੰਤ ਕਿਸੇ ਆਈ ਹੋਈ ਮੇਲ ਦਾ ਜਵਾਬ ਤਿਆਰ ਕਰਨ ਸਮੇਂ ਰਾਈਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਗੂਗਲ ਕਰੋਮ ਵਿਚ ਪਲੱਗ-ਇਨ ਸ਼ਾਮਲ ਕਰਕੇ ਗੂਗਲ ਸਰਚ ਦੇ ਨਾਲ-ਨਾਲ ਅਸੀਂ ਚੈਟ-ਜੀਪੀਟੀ ਰਾਹੀਂ ਵੀ ਜਾਣਕਾਰੀ ਲੱਭ ਸਕਦੇ ਹਾਂ। ਚੈਟ-ਜੀਪੀਟੀ ਨੂੰ ਮਾਈਕਰੋਸਾਫ਼ਟ ਨੇ ਆਪਣੇ ਸਰਚ ਇੰਜਣ ਬਿੰਗ (Bing) ਨਾਲ ਵੀ ਜੋੜ ਦਿੱਤਾ ਹੈ। ਇਸੇ ਤਰ੍ਹਾਂ ਮਾਈਕਰੋਸਾਫ਼ਟ ਦੇ ਵੈੱਬ ਬ੍ਰਾਊਜ਼ਰ ਐੱਜ (Edge) ਵਿਚ ਵੀ ਇਹ ਸਹੂਲਤ ਵੇਖਣ ਨੂੰ ਮਿਲ ਰਹੀ ਹੈ।
ਫਰਵਰੀ, 2023 ਤੋਂ ਸੰਯੁਕਤ ਰਾਸ਼ਟਰ (US) ਵਿਚ ਚੈਟ-ਜੀਪੀਟੀ ਦੇ ਆਧੁਨਿਕ ਸੰਸਕਰਨਾਂ “ਚੈਟ-ਜੀਪੀਟੀ ਪਲੱਸ” ਅਤੇ “ਚੈਟ-ਜੀਪੀਟੀ ਪ੍ਰੋ” ਨੂੰ ਖ਼ਰੀਦਣ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਜਿਨ੍ਹਾਂ ਦੀ ਮਹੀਨਾਵਾਰ ਕੀਮਤਾਂ ਕ੍ਰਮਵਾਰ 20 ਡਾਲਰ ਅਤੇ 42 ਡਾਲਰ ਰੱਖੀ ਗਈ ਹੈ।

ਕੀ ਇਸ ਨਾਲ ਨੌਕਰੀਆਂ ਖ਼ਤਮ ਹੋਣਗੀਆਂ?
ਫ਼ਿਲਹਾਲ ਚੈਟ-ਜੀਪੀਟੀ ਨਾਲ ਨੌਕਰੀਆਂ ਨੂੰ ਕੋਈ ਖ਼ਤਰਾ ਨਹੀਂ ਹੈ। ਪਰ ਜੇਕਰ ਇਸ ਨੂੰ ਆਗਾਮੀ ਕੁਝ ਸਾਲਾਂ ਵਿਚ ਹੋਰ ਡਾਟੇ ਨਾਲ ਸਿੱਖਿਅਤ ਕਰਕੇ ਇਸ ਭਾਸ਼ਾ ਮਾਡਲ ਦੇ ਪ੍ਰੋਗਰਾਮ ਨੂੰ ਹੋਰ ਗੁਣਵਾਨ ਬਣਾਇਆ ਜਾਂਦਾ ਹੈ ਤਾਂ ਇਹ ਕਈ ਲੋਕਾਂ ਦਾ ਰੁਜ਼ਗਾਰ ਖੋਹ ਸਕਦਾ ਹੈ।

ਭਾਵੇਂ ਇਸ ਦੀ ਵਰਤੋਂ ਕਿਸੇ ਵਿਸ਼ੇ ’ਤੇ ਖ਼ਬਰਾਂ/ਪ੍ਰੈੱਸ ਨੋਟ ਲਿਖਣ, ਯੂ-ਟਿਊਬ ਭਾਸ਼ਣ ਦੀ ਲਿਖਤ (Script) ਤਿਆਰ ਕਰਨ, ਉਪ-ਵਿਸ਼ਾ ਲਿਖਣ, ਕਿਸੇ ਤਕਨੀਕੀ ਵਿਸ਼ੇ ’ਤੇ ਲੇਖ ਲਿਖਣ, ਖੋਜ ਪਰਚਾ ਲਿਖਣ, ਕਿਸੇ ਨਾਮਵਰ ਹਸਤੀ ਦਾ ਰੇਖਾ ਚਿੱਤਰ ਲਿਖਣ ਆਦਿ ਕੰਮਾਂ ਲਈ ਕੀਤੀ ਜਾ ਸਕਦੀ ਹੈ ਪਰ ਇਸ ਦੇ ਨਤੀਜੇ ਬਹੁਤੇ ਸੰਤੁਸ਼ਟੀਜਨਕ ਨਹੀਂ ਹਨ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਪ੍ਰਾਪਤ ਨਤੀਜਿਆਂ ਦੀ ਚੰਗੀ ਤਰ੍ਹਾਂ ਪਰੂਫ਼ ਰੀਡਿੰਗ ਕਰਕੇ ਵਰਤਿਆ ਜਾਵੇ ਤਾਂ ਇਹ ਤਕਨਾਲੋਜੀ ਉਕਤ ਕੰਮਾਂ ਵਿਚ ਸਾਡੀ ਸਹਾਇਕ ਬਣ ਸਕਦੀ ਹੈ।
ਚੈਟ-ਜੀਪੀਟੀ ਵਰਗੇ ਹੋਰ ਚੈਟ-ਬੋਟ ਕਿਹੜੇ ਹਨ?
ਚੈਟ-ਜੀਪੀਟੀ ਤੋਂ ਪਹਿਲਾਂ ਕਈ ਹੋਰ ਚੈਟ-ਬੋਟ ਤਿਆਰ ਹੋ ਚੁੱਕੇ ਹਨ ਪਰ ਚੈਟ-ਜੀਪੀਟੀ ਨੂੰ ਵਿਆਪਕ ਡਾਟੇ ਦੀ ਸਿਖਲਾਈ ਪ੍ਰਾਪਤ ਹੋਣ ਅਤੇ ਸਟੀਕ ਨਤੀਜੇ ਦੇਣ ਦੇ ਗੁਣ ਕਾਰਨ ਇਹ ਵਧੇਰੇ ਪ੍ਰਸਿੱਧ ਹੋ ਗਿਆ ਹੈ। ਹੁਣ ਤੱਕ ਦੇ ਕੁਝ ਹੋਰ ਮਹੱਤਵਪੂਰਨ ਚੈਟ-ਬੋਟ ਹੇਠਾਂ ਦਿੱਤੇ ਗਏ ਹਨ-

o ਚੈਟ ਸੋਨਿਕ (Chat Sonic)
o ਚਿਨ ਚਿੱਲਾ (Chinchilla)
o ਬਲੂਮ (Bloom)
o ਮੈਗਾਟ੍ਰੋਨ ਟਰਨਿੰਗ (Megatron Turning)
o ਜੈਸਪਰ (Jasper)
o ਰਿਪਲਿਕਾ (Replika)
o ਫੇਸ ਐਪ (Face App)
o ਸੋਕ੍ਰੇਟਿਕ (Socratic) ਆਦਿ
o ਚਿਨ ਚਿੱਲਾ (Chinchilla)
o ਬਲੂਮ (Bloom)
o ਮੈਗਾਟ੍ਰੋਨ ਟਰਨਿੰਗ (Megatron Turning)
o ਜੈਸਪਰ (Jasper)
o ਰਿਪਲਿਕਾ (Replika)
o ਫੇਸ ਐਪ (Face App)
o ਸੋਕ੍ਰੇਟਿਕ (Socratic) ਆਦਿ
ਚੈਟ-ਜੀਪੀਟੀ ਬਾਰੇ ਵਿਗਿਆਨੀਆਂ ਦੇ ਮੱਤ
ਦੁਨੀਆ ਭਰ ਦੇ ਵਿਗਿਆਨੀਆਂ ਅਤੇ ਖੋਜ ਸੰਸਥਾਨਾਂ ਵੱਲੋਂ ਚੈਟ-ਜੀਪੀਟੀ ਦੇ ਨਤੀਜਿਆਂ ਬਾਰੇ ਰਲਿਆ-ਮਿਲਿਆ ਹੁੰਗਾਰਾ ਮਿਲ ਰਿਹਾ ਹੈ। ਇਸ ਨਾਲ ਨਕਲ ਦਾ ਰੁਝਾਨ ਵਧਣ ਕਾਰਨ ਹਾਂਗਕਾਂਗ ਦੀ ਯੂਨੀਵਰਸਿਟੀ ਸਮੇਤ ਕਈ ਵਿੱਦਿਅਕ ਸੰਸਥਾਵਾਂ ਨੇ ਆਪਣੇ ਵਿਦਿਆਰਥੀਆਂ ਨੂੰ ਚੈਟ-ਜੀਪੀਟੀ ਦੀ ਵਰਤੋਂ ਦੀ ਮਨਾਹੀ ਕਰ ਦਿੱਤੀ ਹੈ।
ਫਰਵਰੀ 2023 ਵਿਚ ਟਾਈਮ ਮੈਗਜ਼ੀਨ ਦੇ ਟਾਈਟਲ ਪੰਨੇ ’ਤੇ ਛਾਇਆ ਟੂਕਾਂ “ਮਸ਼ੀਨੀ ਸਿਆਣਪ (AI) ਦੀ ਦੌੜ ਵਿਚ ਹਰ ਸ਼ੈਅ ਬਦਲ ਰਹੀ ਹੈ ਤੇ ਇਹ ਦੌੜ ਜਾਰੀ ਹੈ ਜਿਸ ਬਾਰੇ ਸਾਨੂੰ ਚਿੰਤਾ ਕਰਨੀ ਬਣਦੀ ਹੈ” ਨੇ ਚਿੰਤਾ ਵਧਾ ਦਿੱਤੀ ਹੈ। ਵਿੱਕੀਪੀਡੀਆ ਨੇ “ਚਾਈਨਾ ਡੇਲੀ” ਦੇ ਹਵਾਲੇ ਨਾਲ ਲਿਖਿਆ ਹੈ ਕਿ ਭਲੇ ਹੀ ਇਹ ਤਕਨਾਲੋਜੀ ਅਮਰੀਕਾ ਲਈ ਮਦਦਗਾਰ ਹੋ ਸਕਦੀ ਹੈ ਪਰ ਇਹ ਲੋਕਾਂ ਵਿਚ ਭਰਮ ਫੈਲਾਉਣ ਦਾ ਕੰਮ ਵੀ ਕਰ ਸਕਦੀ ਹੈ।
ਗੂਗਲ ਕੰਪਨੀ ਦਾ ਚੋਟੀ ਦਾ ਪ੍ਰੋਗਰਾਮਰ ਕੈਥਿਨ ਗੁਡਮੈਨ ਇਸ ਦੀ ਅਜ਼ਮਾਇਸ਼ ਲਈ ਕਈ ਇਮਤਿਹਾਨ ਦੇ ਚੁੱਕਾ ਹੈ। ਚੈਟ-ਜੀਪੀਟੀ ਦੀ ਮਦਦ ਨਾਲ ਉਸ ਨੇ ਅਮਰੀਕੀ ਮੈਡੀਕਲ ਲਾਇਸੈਂਸ ਲੈਣ ਲਈ ਇਮਤਿਹਾਨ ਦਿੱਤਾ ਜਿਸ ਵਿਚੋਂ ਇਸ ਨੂੰ 70 ਫ਼ੀਸਦੀ ਅੰਕ ਹਾਸਲ ਹੋਏ। ਇਸੇ ਤਰ੍ਹਾਂ ਵਕਾਲਤ ਅਤੇ ਨਿਊਯਾਰਕ ਰਸਾਇਣਿਕ ਵਿਗਿਆਨ ਦੇ ਇਮਤਿਹਾਨਾਂ ਵਿਚੋਂ ਉਸ ਨੇ ਕ੍ਰਮਵਾਰ 70 ਫ਼ੀਸਦੀ ਅਤੇ 78 ਫ਼ੀਸਦੀ ਅੰਕ ਪ੍ਰਾਪਤ ਕੀਤੇ। ਕਈ ਮਾਹਿਰਾਂ ਦਾ ਮੰਨਣਾ ਹੈ ਕਿ ਕਈ ਵਿਦਿਆਰਥੀ ਆਪਣੀਆਂ ਕੰਮ ਸੌਂਪਣੀਆਂ (Assignments) ਚੈਟ-ਜੀਪੀਟੀ ਤੋਂ ਤਿਆਰ ਕਰ ਰਹੇ ਹਨ ਜੋ ਕਿ ਇਕ ਗਲਤ ਰੁਝਾਨ ਹੈ।
ਕਈ ਵਿਦਿਆਰਥੀ ਆਪਣੀ ਹੱਥ ਲਿਖਤ ਵਾਲੇ ਫੌਂਟਾਂ ਅਤੇ ਪਲੋਟਰ ਦੀ ‘ਕਿਰਪਾ’ ਨਾਲ ਕੰਮ ਸੌਂਪਣੀਆਂ ਤਿਆਰ ਕਰਕੇ ਆਪਣੇ ਅਤੇ ਆਪਣੇ ਅਧਿਆਪਕਾਂ ਨਾਲ ਧੋਖਾ ਕਰ ਰਹੇ ਹਨ।

ਸਬੰਧਿਤ ਸ਼ਬਦਾਵਲੀ
ਚੈਟ-ਜੀਪੀਟੀ ਜਾਂ ਮਸਨੂਈ ਬੁੱਧੀ ਦੀਆਂ ਬਾਰੀਕੀਆਂ ਨੂੰ ਸਮਝਣ ਲਈ ਇਸ ਨਾਲ ਸਬੰਧਿਤ ਤਕਨੀਕੀ ਸ਼ਬਦਾਵਲੀ ਬਾਰੇ ਗਿਆਨ ਹੋਣਾ ਲਾਜ਼ਮੀ ਹੈ।
ਚੈਟ-ਜੀਪੀਟੀ ਜਾਂ ਮਸਨੂਈ ਬੁੱਧੀ ਦੀਆਂ ਬਾਰੀਕੀਆਂ ਨੂੰ ਸਮਝਣ ਲਈ ਇਸ ਨਾਲ ਸਬੰਧਿਤ ਤਕਨੀਕੀ ਸ਼ਬਦਾਵਲੀ ਬਾਰੇ ਗਿਆਨ ਹੋਣਾ ਲਾਜ਼ਮੀ ਹੈ।
- ਮਸ਼ੀਨੀ ਸਿਆਣਪ (AI-Artificial Intelligence): ਭਾਸ਼ਾ ਦੀ ਸਮਝ, ਪਛਾਣ ਅਤੇ ਅਨੁਵਾਦ ਆਦਿ ਕੰਮਾਂ ਲਈ ਇਨਸਾਨਾਂ ਦੀ ਤਰ੍ਹਾਂ ਕੰਮ ਕਰਨ ਵਾਲੀ ਤਕਨਾਲੋਜੀ ਦਾ ਨਾਮ ਹੈ- ਮਸ਼ੀਨੀ ਸਿਆਣਪ।
- ਕੁਦਰਤੀ ਭਾਸ਼ਾ ਪ੍ਰਕਿਰਿਆ (NLP-Natural Language Processing): ਇਹ ਮਸ਼ੀਨੀ ਸਿਆਣਪ ਦਾ ਇਕ ਹਿੱਸਾ ਜਾਂ ਸ਼ਾਖਾ ਹੈ ਜੋ ਕੰਪਿਊਟਰ ਅਤੇ ਮਨੁੱਖ ਦਰਮਿਆਨ ਰਾਬਤਾ ਬਣਾਉਣ ਵਿਚ ਸਹਾਈ ਹੁੰਦੀ ਹੈ।
- ਨਿਊਰਲ ਨੈੱਟਵਰਕ (Neural Network): ਇਹ ਮਸ਼ੀਨ/ਕੰਪਿਊਟਰ ਨੂੰ ਸਿੱਖਿਅਤ ਕਰਨ ਦੀ ਇਕ ਵਿਧੀ ਹੈ ਜੋ ਮਨੁੱਖੀ ਦਿਮਾਗ਼ ਦੀ ਤਰ੍ਹਾਂ ਕੰਮ ਕਰਦੀ ਹੈ ਤੇ ਫਿਰ ਲੋੜ ਪੈਣ ’ਤੇ ਇਨਸਾਨਾਂ ਦੀ ਤਰ੍ਹਾਂ ਜਵਾਬ ਦਿੰਦੀ ਹੈ।
- ਟਰਾਂਸਫ਼ਾਰਮਰ (Transformer): ਨਿਊਰਲ ਨੈੱਟਵਰਕ ਦੀ ਅਜਿਹੀ ਤਰਕੀਬ ਜਾਂ ਬਣਤਰ ਜੋ ਦਿੱਤੇ ਗਏ ਸਵਾਲਾਂ ਦਾ ਵਿਸ਼ਲੇਸ਼ਣ ਕਰਕੇ ਜਵਾਬ ਦਿੰਦੀ ਹੈ।
ਸਿੱਟਾ
ਚੈਟ-ਜੀਪੀਟੀ ਇਨਸਾਨੀ ਦਿਮਾਗ਼ ਦੀ ਤਰ੍ਹਾਂ ਕੰਮ ਕਰਨ ਵਾਲਾ ਇਕ ਸ਼ਕਤੀਸ਼ਾਲੀ ਸਾਫ਼ਟਵੇਅਰ ਹੈ। ਇਸ ਦੀ ਮਸਨੂਈ ਬੁੱਧੀ ਦਾ ਗਿਣਾਤਮਿਕ ਤੇ ਗੁਣਾਤਮਿਕ ਗੁਣ, ਇਸ ਨੂੰ ਸਿਖਲਾਈ ਲਈ ਦਿੱਤੇ ਗਏ ਡਾਟੇ ਅਤੇ ਪ੍ਰੋਗਰਾਮ ’ਤੇ ਨਿਰਭਰ ਕਰਦਾ ਹੈ। ਇਹ ਉਸੇ ਸਮੇਂ ਸਵਾਲਾਂ ਦੇ ਜਵਾਬ ਦੇਣ, ਗਣਿਤ ਦੀਆਂ ਸਮੱਸਿਆਵਾਂ ਹੱਲ ਕਰਨ, ਵੱਡੇ ਲੇਖਾਂ ਨੂੰ ਸੰਖੇਪ ਵਿਚ ਬਣਾ ਕੇ ਲਿਖਣ, ਪਾਠ ਦਾ ਅਨੁਵਾਦ ਕਰਨ, ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਹਾਸਲ ਕਰਨ ਆਦਿ ਦੇ ਕੰਮਾਂ ਲਈ ਵਰਤਿਆ ਜਾ ਰਿਹਾ ਹੈ। ਇਸ ਨੂੰ ਸਿਖਲਾਈ ਦੇਣ ਦਾ ਕੰਮ ਜਾਰੀ ਰਿਹਾ ਤਾਂ ਇਹ ਹੋਰ ਗੁਣਵਾਨ ਤੇ ਤੇਜ਼-ਤਰਾਰ ਹੋ ਜਾਵੇਗਾ।

ਚੈੱਟ-ਜੀਪੀਟੀ ਬਾਰੇ ਸਰਵੇਖਣ/Survey on ChatGPT
ਪ੍ਰਸ਼ਨਾਵਲੀ ਡਾਊਨਲੋਡ ਕਰੋ/Downlod Questionary
- ਨਮੂਨੇ ਦੇ 300 ਸਵਾਲ
- ਪੰਜਾਬ ਪਟਵਾਰੀ ਦਾ ਇਮਤਿਹਾਨ
- ਪੰਜਾਬੀ ਕੰਪਿਊਟਰਕਾਰੀ ਦਾ ਇਮਤਿਹਾਨ
- ਗਣਿਤ ਦਾ ਇਮਤਿਹਾਨ
- ਪੰਜਾਬੀ ਭਾਸ਼ਾ ਦਾ ਕੰਪਿਊਟਰੀ ਗਿਆਨ
ਆਉ
ਸੁਣੀਏ, ਕੀ ਕਹਿੰਦੇ ਨੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵੀ.ਸੀ ਡਾ.ਬੀ.ਐੱਸ ਘੁੰਮਣ
….. ਪੰਜਾਬ ਭਵਨ ਸਰੀ ਕੈਨੇਡਾ ਦੇ ਸਲਾਨਾ ਸਮਾਗਮ ਤੇ! ਪੰਜਾਬ ਭਵਨ ਸਰੀ ਕੈਨੇਡਾhttps://www.facebook.com/chardiklatimetvofficial/videos/742000934644929
ਸਾਬਕਾ ਉਪ ਕੁਲਪਤੀ ਘੁੰਮਣ ਸਾਹਿਬ ਜੀ ਨੇ ਪੰਜਾਬੀ ਦੇ ਵਿਕਾਸ ਲਈ ਸਹੀ ਮੌਕੇ ਉੱਤੇ ਸਹੀ ਨੁਕਤੇ ਉਠਾਏ ਹਨ
ਉਨ੍ਹਾਂ ਚੈਟ ਜੀਬੀਟੀ ਬਾਰੇ ਕੀਤੇ ਮੇਰੇ ਅਧਿਐਨ ਬਾਰੇ ਇਸ਼ਾਰਾ ਕੀਤਾ 🌹
ਚੈਟ ਜੀਪੀਟੀ ਬਾਰੇ ਕੀਤੇ ਤਾਜ਼ਾ ਅਧਿਐਨ ਨੂੰ ਪੜਨ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ
https://www.cpkamboj.com/2023/04/chat-gpt.html?m=1
Dr. C P Kamboj
Computer Writer
Punjabi Computer Help Centre
Punjabi University Patiala